Zara Faasley Te [LoFi Flip]
ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ
ਸਾਨੂੰ ਕੰਮ ਹੋਰ ਕਿਹੜੇ
ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ
ਕੈਸੇ ਮਸਲੇ ਨੇ ਛੇੜੇ
ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ
ਨੀ ਕੁੱਛ ਤਾਂ ਕਰੋ
ਇਹ ਕੰਮ ਹੈ ਨੀ ਉਹਦੇ ਵੱਸ ਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ
ਨੀ ਸੱਧਰਾਂ ਲੁਕੋ
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ
ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ
ਓ ਬੱਲੇ ਤੇਰੇ ਸ਼ੇਰਾ
ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ
ਪਾਇਆ ਇਸ਼ਕੇ ਦਾ ਘੇਰਾ
ਵੈਸੇ ਕੋਲ਼ ਆ ਕੇ ਜਾਂਦਾ ਚੁੱਪ ਹੋ
ਜਤਾਉਂਦਾ ਨਹੀਓਂ ਮੋਹ
ਪਤਾ ਨੀ ਕਿਹੜਾ ਨਾਗ ਡੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ
ਨੀ ਸੱਧਰਾਂ ਲੁਕੋ
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ