Sharminda
ਆਆ.....ਡਰੇ...ਨਾ...ਨਾ....
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਐਦਾਂ ਦੇਆਂ ਆਦਮੀ ਨੂ
ਐਦਾਂ ਦੇਆਂ ਆਦਮੀ ਨੂ
ਰਬ ਮਾਫਿਆ ਨੀ ਦਿੰਦਾ
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਕਦਰ'ਆਂ ਨਾ ਜਾਣਿਯਾਂ ਮੈਂ
ਜੋ ਮੇਰੇ ਕਰੀਬ ਆਏ
ਕਦਰ'ਆਂ ਨਾ ਜਾਣਿਯਾਂ ਮੈਂ
ਜੋ ਮੇਰੇ ਕਰੀਬ ਆਏ
ਜ਼ਿੰਦਗੀ ਦੇ ਆਸਰੇ ਵੀ
ਹੱਥਾਂ ਚੋਂ ਮੈਂ ਗਵਾਏ
ਹੱਥਾਂ ਚੋਂ ਮੈਂ ਗਵਾਏ
ਲੌਂਦਾ ਰਿਹਾ ਉਡਾਰੀ
ਬਨੇਯਾ ਰਿਹਾ ਪਰਿੰਦਾ
ਐਦਾਂ ਦੇਆਂ ਆਦਮੀ ਨੂ
ਐਦਾਂ ਦੇਆਂ ਆਦਮੀ ਨੂ
ਰਬ ਮਾਫਿਆ ਨੀ ਦਿੰਦਾ
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਜੇ ਨਾ ਰੂਹ ਤੋਂ ਪ੍ਯਾਰ ਬਕਸ਼ੇ
ਜਿਹਦੇ ਜਿੰਦ'ੜੀ ਵਾਰਦੇ ਸੀ
ਜੇ ਨਾ ਰੂਹ ਤੋਂ ਪ੍ਯਾਰ ਬਕਸ਼ੇ
ਜਿਹਦੇ ਜਿੰਦ'ੜੀ ਵਾਰਦੇ ਸੀ
ਮੈਂ ਖੌਰੇ ਕਿਹਦੀ ਗੱਲੋਂ
ਓ ਵੀ ਵਿਸਆਰਤੇ ਸੀ
ਓ ਵੀ ਵਿਸਆਰਤੇ ਸੀ
ਜਿਹਦੇ ਆਖਦੇ ਸੀ ਮੈਨੂ
ਲਾਡਾ ਦੇ ਨਾਲ ਸ਼ਿੰਦਾ
ਐਦਾਂ ਦੇਆਂ ਆਦਮੀ ਨੂ
ਐਦਾਂ ਦੇਆਂ ਆਦਮੀ ਨੂ
ਰਬ ਮਾਫਿਆ ਨੀ ਦਿੰਦਾ
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਹਮਦਰਦੀਆਂ ਦੇ ਵਾਰਿਸ
ਖੁਸ਼ੀਆਂ ਦੇ ਹਮਸਫ਼ਰ ਜੋ
ਹਮਦਰਦੀਆਂ ਦੇ ਵਾਰਿਸ
ਖੁਸ਼ੀਆਂ ਦੇ ਹਮਸਫ਼ਰ ਜੋ
ਮੇਰੇ ਵਜੂਦ ਉੱਤੇ
ਬੜੇ ਸਾਫ ਸੀ ਅਸਰ ਜੋ
ਬੜੇ ਸਾਫ ਸੀ ਅਸਰ ਜੋ
ਮੇਰੀ ਖੁਸ਼ੀ ਦੀ ਖਾਵਹਿਸ਼
ਵਾਲੀ ਆਸ ਤੇ ਜੋ ਜ਼ਿੰਦਾ
ਐਦਾਂ ਦੇਆਂ ਆਦਮੀ ਨੂ
ਐਦਾਂ ਦੇਆਂ ਆਦਮੀ ਨੂ
ਰਬ ਮਾਫਿਆ ਨੀ ਦਿੰਦਾ
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਇਕ ਦਿਨ ਅਤੀਤ ਮੇਰਾ
ਗਲ ਲਗ ਬੜਾ ਹੀ ਰੋਯਾ
ਇਕ ਦਿਨ ਅਤੀਤ ਮੇਰਾ
ਗਲ ਲਗ ਬੜਾ ਹੀ ਰੋਯਾ
ਸਾਨੂ ਤਾਂ ਭੁੱਲ ਹੀ ਬੈਠਾ
ਸਰਤਾਜ ਜਦ ਦਾ ਹੋਯਾ
ਸਰਤਾਜ ਜਦ ਦਾ ਹੋਯਾ
ਜਿਥੇ ਪੱਥਰਾਂ ਦੇ ਬਗੀਚੇ
ਉਸ ਸ਼ਿਅਰ ਦਾ ਬਸ਼ਿਂਦਾ
ਐਦਾਂ ਦੇਆਂ ਆਦਮੀ ਨੂ
ਐਦਾਂ ਦੇਆਂ ਆਦਮੀ ਨੂ
ਰਬ ਮਾਫਿਆ ਨੀ ਦਿੰਦਾ
ਕਿੱਤੇ ਬੜੇ ਗੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ