Paris Di Jugni

Satinder Sartaaj

Où Que Tu Seras
J’y Serais Aussi
Mon Bonheur C’est Toi

ਅੱਲ੍ਹੜ ਜਿਹੀ ਰੰਗਤ ਚੜ੍ਹ ਗਈ
ਹੁਣ ਹਰ ਅਰਮਾਨ ਤੇ ਜੁਗਨੀ
ਤੇ ਜੁਗਨੀ ਤੇ ਜੁਗਨੀ
ਖੁਸ਼ਬੂ ਦਾ ਡੇਰਾ ਲੱਗਿਆ
ਦਿਲ ਦੇ ਦਲਾਂ ਤੇ ਜੁਗਨੀ
ਤੇ ਜੁਗਨੀ ਤੇ ਜੁਗਨੀ
ਰੂਹ ਦੇ ਗੁਲਦਾਂ ਖਿੜੇ ਨੇ
ਤੱਕ ਸਾਡੇ ਇਮਾਨ ਤੇ ਉਪਰੋਂ
ਆ ਤੇਰਾ ਇਹਸਾਨ ਅਵੱਲਾ
ਇਹ ਆਸ਼ਿਕ਼ ਨਾਦਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਲੱਭਦੀ Firdos ਨੁੰ ਚਿਰਦੀ
ਅੜੀਏ ਤੂੰ France ਚ ਫਿਰਦੀ
ਹਾਂ ਲੱਭਦੀ Firdos ਨੁੰ ਚਿਰਦੀ
ਅੜੀਏ ਤੂੰ France ਚ ਫਿਰਦੀ
Paris ਵਿੱਚ ਲੱਗੀਆਂ ਰੌਣਕਾਂ
ਹੈ ਪੂਰੀ ਸ਼ਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ

Où Que Tu Seras
J’y Serais Aussi
Mon Bonheur C’est Toi
Faisons Ce Voyage Ensemble
Et Découvrons Ce Paradis Ensemble
Où Que Tu Seras
J’y Serais Aussi
Mon Bonheur C’est Toi

ਇਕ ਦਿਨ ਮੈਂ ਨਦੀ ਕਿਨਾਰੇ
ਬੈਠਾ ਮੁਰਗੀਆਂ ਆਈਆਂ
ਇਕ ਦਿਨ ਮੈਂ ਤੁੱਰੇਆ ਜਾਵਾਂ
ਬਦਲੀ ਪਰਛਾਈਆਂ ਆਈਆਂ
ਪੱਤੀਆਂ ਚੋਂ ਛਾਂ ਛਣ ਆਉਂਦੀ
ਲੱਗਦਾ ਕੋਈ ਗੀਤ ਬਣਾਉਂਦੀ
ਹਾਏ ਪੱਤੀਆਂ ਚੋਂ ਛਣ ਛਣ ਆਉਂਦੀ
ਲੱਗਦਾ ਕੋਈ ਗੀਤ ਬਣਾਉਂਦੀ
ਕੁਦਰਤ ਕੁਰਬਾਨ ਹੋ ਗਈ
ਇਹ ਤੇਰੀ ਮੁਸਕਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਜੁਗਨੀ ਜੁਗਨੀ

Qu’est Ce Que Je Vais Te Nommer
Je Vais Te Nommer L’amour L’amour

ਪਾ ਦੇ ਦੋ ਵੇਲ ਬੂਟੀਆਂ
ਸੋਚਾਂ ਦੀ ਟਾਹਣੀ ਉੱਤੇ
ਕਰ ਦੇ ਕੁਝ ਮੇਹਰਬਾਣੀਆਂ
ਉਮਰਾਂ ਦੇ ਹਾਣੀ ਉੱਤੇ
ਜ਼ਿੰਦਗੀ ਵਿੱਚ ਹਰਕਤ ਹੋਵੇ
ਖਿਆਲਾਂ ਵਿੱਚ ਬਰਕਤ ਹੋਵੇ
ਜ਼ਿੰਦਗੀ ਵਿੱਚ ਹਰਕਤ ਹੋਵੇ
ਖਿਆਲਾਂ ਵਿੱਚ ਬਰਕਤ ਹੋਵੇ
ਕਰਦੇ ਕੋਈ ਜਾਦੂ ਟੋਣਾ
ਇਸ ਮਨ ਸ਼ੈਤਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ

Où Que Tu Seras
J’y Serais Aussi
Mon Bonheur C’est Toi

ਗੁਡ ਵਾਂਗੂ ਮਿੱਠੀਆਂ ਯਾਦਾਂ
ਡਰ ਲੱਗਦਾ ਮੁਕ ਨਾ ਜਾਵਣ
ਸਤਰਾਂ ਨੁੰ ਫੱੜ ਜੋ ਪੈਣੇ
ਟੋਟੇ ਹੁਣ ਟੁੱਕ ਨਾ ਜਾਵਾਂ
ਸੁਫ਼ਨੇ ਵਿੱਚ ਹਿਜਰ ਦੇ ਚੀਤੇ
ਘੁੰਮਦੇ ਨੇ ਚੁੱਪ ਚਪੀਤੇ
ਹੋ ਸੁਫ਼ਨੇ ਵਿੱਚ ਹਿਜਰ ਦੇ ਚੀਤੇ
ਘੁੰਮਦੇ ਨੇ ਚੁੱਪ ਚਪੀਤੇ
ਦੂਰੀ ਤੋਂ ਡਰ ਲੱਗਦਾ ਐ
ਬਣ ਗਈ ਹੁਣ ਜਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ

ਖਵਾਇਸ਼ ਨੇ ਚਾਹ ਦੀ ਗੱਲ ਤੇ
ਵਡ ਦਿੱਤੀਆਂ ਦੰਦੀਆਂ ਦੇਖੋ
ਲਫ਼ਜ਼ਾਂ ਨਾਲ ਕਰਨ ਮਜ਼ਾਕਾਂ
ਵਹਿਰਾਂ ਚੰਦ ਬੰਦੀਆਂ ਦੇਖੋ
ਜਦ ਫਿਰ Sartaaj ਨੇ ਗਾਈਆਂ
ਰੋਸ਼ਨ ਰੰਗੀਨ ਰੂਬਈਆਂ
ਹਾਏ ਜਦ ਫਿਰ Sartaaj ਨੇ ਗਾਈਆਂ
ਰੋਸ਼ਨ ਰੰਗੀਨ ਰੂਬਈਆਂ
ਸ਼ਾਇਰੀ ਵੀ ਇਕ ਸੂਰ ਹੋਕੇ
ਤੁਰਦੀ ਤੇਰੀ ਤਾਂਗ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਲੱਭਦੀ Firdos ਨੁੰ ਚਿਰਦੀ
ਅੜੀਏ ਤੂੰ France ਚ ਫਿਰਦੀ
Paris ਵਿੱਚ ਲੱਗੀਆਂ ਰੌਣਕਾਂ
ਹੈ ਪੂਰੀ ਸ਼ਾਨ ਤੇ ਜੁਗਨੀ

Où Que Tu Seras
J’y Serais Aussi
Mon Bonheur C’est Toi
Faisons Ce Voyage Ensemble
Et Découvrons Ce Paradis Ensemble
Où Que Tu Seras
J’y Serais Aussi
Mon Bonheur C’est Toi

Músicas más populares de Satinder Sartaaj

Otros artistas de Folk pop