Nilami
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾਂ ਵੇ ਕਹਿ ਕੇ ਬਿਸਮਿੱਲਾ

ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ

ਤੇਰੇ ਨੈਣਾਂ ਕੀਤਾ ਜਦ ਜਾਦੂ-ਟੂਣਾ, ਮੇਰੇ ਬੋਲ ਗੁਆਚੇ ਦਿਲ ਗਾਵਣ ਲੱਗਾ
ਇਕ ਨਸ਼ਾ ਅਨੋਖਾ ਇਕ ਤਲਬ ਅਵੱਲੀ, ਮੇਰਾ ਪੋਟਾ-ਪੋਟਾ ਮੁਸਕਾਵਣ ਲੱਗਾ
ਪਰ ਹੋਏ ਪਰਾਏ ਇਕ ਦੱਮ ਪਰਛਾਵੇਂ
ਸ਼ਰਮਿੰਦੇ ਹੋ ਗਏ ਕੁੱਲ ਦੁਨੀਆ ਸਾਹਵੇਂ, ਹਾਏ
ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ, ਹੁੰਗਾਰਾ ਦਿੱਤਾ ਢਿੱਲਾ
ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ, ਹੁੰਗਾਰਾ ਦਿੱਤਾ ਢਿੱਲਾ
ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾਂ ਵੇ ਕਹਿ ਕੇ ਬਿਸਮਿੱਲਾ
ਆਸਾਂ ਦੀ ਖੇਤੀ ਹੁਣ ਔਖੀ ਹੋ ਗਈ
ਇਹ ਧੁੱਪ ਜਦ ਬਹਿੰਦੀ ਹੁਣ ਚੜਦੀ ਕਿਓ ਨਹੀ?
ਬੱਦਲ ਹਿਜਰਾਂ ਦੇ ਹੋਏ ਹੋਰ ਵੀ ਕਾਲੇ
ਇਹ ਫ਼ਸਲ ਹੌਂਸਲੇ ਹੁਣ ਵੱਡਦੀ ਕਿਓ ਨਹੀ?
ਇਹ ਹੈ ਬੀਜ ਖ਼ੁਸ਼ੀ ਦੇ ਬੜੇ ਡੂੰਘੇ ਤੁਰ ਗਏ
ਮੈਨੂੰ ਇਹ ਵੀ ਲੱਗਦੈ "ਮਿੱਟੀ ਚ ਹੀ ਖ਼ੁਰਗੇ, ਹਾਏ"
ਹਾਂ ਭੇੜਾ ਪਈਆਂ ਦਿਲ ਦੀ ਜ਼ਮੀਨ ਤੇ ਕਿਆਰਾ ਸੀਹਗਾ ਗਿੱਲਾ
ਕਿ ਹੰਝੂ ਵਰ੍ਹੇ ਦਿਲ ਦੀ ਜ਼ਮੀਨ ਤੇ ਕਿਆਰਾ ਕਾਫ਼ੀ ਗਿੱਲਾ
ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾਂ ਵੇ ਕਹਿ ਕੇ ਬਿਸਮਿੱਲਾ
ਓਦੋਂ ਚਾਵਾਂ ਨੂੰ ਵੀ ਜਿਵੇਂ ਚਾਅ ਸੀ ਚੜ੍ਹਿਆ
ਸੀ ਖ਼ਿਆਲ ਵੀ ਫ਼ਿਰਦੇ ਮਸਤਾਨੇ ਹੋਏ
ਕੋਈ ਇੰਝ ਨਜ਼ਦੀਕੀ ਬਣ ਨੇੜੇ ਆਇਆ, ਫਿਰ ਸਾਹ ਆਪਣੇ ਵੀ ਬੇਗਾਨੇ ਹੋਏ
ਪਰ ਇਕ ਦਮ ਹੀ ਫ਼ਿਰ ਗਮਗੀਨੀ ਛਾਈ
ਰੀਝਾਂ ਦੇ ਵਿਹੜੇ ਬਰਾਤ ਨੀ ਆਈ, ਹਾਏ
ਮੁਹੱਬਤਾਂ ਦੇ ਲੇਹਿੰਘਿਆਂ ਤੇ ਰਹਿ ਗਿਆ ਵੇ ਲਾਇਆ ਸੁੱਚਾ ਟਿੱਲਾ
ਮੁਹੱਬਤਾਂ ਦੇ ਲੇਹਿੰਘਿਆਂ ਤੇ ਰਹਿ ਗਿਆ ਵੇ ਲਾਇਆ ਸੁੱਚਾ ਟਿੱਲਾ
ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾਂ ਵੇ ਕਹਿ ਕੇ ਬਿਸਮਿੱਲਾ
ਦੇ ਕੌਣ ਗਵਾਹੀਆਂ? ਦੇ ਕੌਣ ਸੁਨੇਹੜੇ?
ਇਹ ਰਮਜ਼ ਰੂਹਾਨੀ ਗੱਲ ਹੋਰ ਕਿਤੋਂ ਦੀ
ਖਾਮੋਸ਼ ਖਵਾਹਿਸ਼ਾਂ ਮੰਨਗਣ ਏ ਅਸਤੀਫ਼ੇ
ਪਰ ਕਹਿਣ ਉਮੀਦਾਂ ਗੱਲ ਹੋਰ ਕਿਤੋਂ ਦੀ
ਪਰ ਹਾਸੇ ਵਾਲਾ ਖੁਮ੍ਹਾਰ ਨਹੀਂ ਲੱਭਦਾ
ਕੀ ਕਰੇ ਆਰਜ਼ੂ ਇਤਬਾਰ ਨਹੀਂ ਲੱਗਦਾ, ਹਾਏ
ਫ਼ਰੇਬੀ ਜਿਹਾ ਜੋਗੀ ਏ Sartaaj ਅਧੂਰਾ ਓਹਦਾ ਚਿੱਲਾ