Tales
Sanvy play on the beat
ਆਪਾਂ ਕੇਹੜਾ ਸਾਧ ਕਿੱਥੇ ਹੋਣਾ ਏ ਮੁਕਤ
ਲੈਣਾ ਪੈਣਾ ਆ ਜਨਮ ਫੇਰ ਜੱਗ ਤੇ
ਦੁਨੀਆਂ ਤੌ ਚੋਰੀ ਸਾਡੇ ਦਿਲ ਦੇਆ ਚੋਰਾਂ
ਤੈਨੂੰ ਫੜਾ ਗੇ ਫੇਰ ਕਿਸੇ ਛੱਤ ਤੇ
ਉੱਡ ਉੱਡ ਜਾਵੇ ਸਾਡੇ ਹੱਥ ਚ ਨਾ ਆਵੇ
ਮੱਲੋ ਮੱਲੀ ਫੁਲਕਾਰੀ ਤੇਰੀ ਪੱਗ ਤੇ
ਸੱਚੀ ਸਾਨੂੰ ਤੇਰੇ ਉੱਤੇ ਐਨਾ ਆ ਯਕੀਨ
ਜਿੰਨਾ ਕਰਦੇ ਭੋਲੇ ਬੰਦੇ ਰੱਬ ਤੇ
ਚੂਲੀਆਂ ਦਾ ਪਾਣੀ ਹੋਣ ਆਸ਼ਕੀ ਚ ਗੱਲਾਂ
ਲੱਖ ਕਰੀਏ ਨਾ ਆਉਂਦਾ ਸਾਨੂੰ ਰੱਜ ਵੇ
ਐਤਕੀ ਤੇ ਸਾਹਾਂ ਦਾ ਹਿੱਸਾਬ ਓਹਨੂੰ ਦੇਣਾ
ਕਦੇ ਫੇਰ ਸਹੀ ਅਲਾਹ ਤੇਰਾ ਹੱਜ ਵੇ
ਲਿਖ ਲਿਖ ਭਰ ਦਿੰਦੇ ਕਾਪੀਆਂ ਦੇ ਪੰਨੇ
ਹੁੰਦਾ ਲਿਖਣੇ ਦਾ ਸਾਨੂੰ ਕੀਤੇ ਚੱਜ ਵੇ
ਅਜੇ ਤਾ ਮਿੱਟੀ ਦੇ ਉੱਤੇ ਵਾਹ ਕੇ ਤੇਰਾ ਨਾਮ
ਲਈਏ ਗੋਰਿਆਂ ਹੱਥਾਂ ਦੇ ਨਾਲ ਕੱਜ ਵੇ
ਸਾਨੂੰ ਤੂੰ ਬੁਲਾਵੇ ਪੈਰੀ ਜੁੱਤੀ ਵੀ ਨਾ ਪਾਈਏ
ਆਈਏ ਨੰਗੇ ਪੈਰੀ ਤੇਰੇ ਕੋਲ ਭੱਜ ਵੇ
ਕਿੰਨਾ ਕੁਝ ਸੋਚਦੇ ਆ ਕਹਿਣ ਬਾਰੇ ਤੈਨੂੰ
ਜਦੋ ਸਾਹਮਣੇ ਹੁੰਦਾ ਤੂੰ ਆਉਂਦੀ ਲੱਜ ਵੇ
ਤੇਰੀਆਂ ਯਾਦਾਂ ਦਾ ਮੇਲ ਨਾਨਕਾ ਵੇ ਨੱਚੇ
ਨਿੱਤ ਤੋੜ ਜਾਂਦੇ ਸਬਰਾਂ ਦਾ ਸ਼ਜ ਵੇ
ਤੇਰੇ ਆਲੇ ਕੱਲ ਦੀ ਉਡੀਕ ਵਿਚ ਬੀਤ ਜਾਂਦੇ
ਚੜਿਆ ਕੁਵਾਰਾ ਸਾਡਾ ਅੱਜ ਵੇ
ਕਿੰਨਾ ਕੋਰਾ ਜਾਪਦਾ ਤੂੰ ਦੁਨੀਆਂ ਦਾਰੀ ਤੌ
ਕਿੰਨਾ ਜਾਪਦਾ ਤੂੰ ਹੋਰਾਂ ਤੌ ਅਲੱਗ ਵੇ
ਮਸਾਂ ਕਦੇ ਬੰਦਾ ਕੋਈ ਸਮਾਂ ਦੇ ਗੇੜ
ਨਿੱਤ ਆਉਣਾ ਕਦੋ ਰਾਂਝਿਆ ਦੇ ਬੈਗ ਵੇ
ਸੱਚੇ ਸੁੱਚੇਆਂ ਦੇ ਤਾਂ ਮੜਗੈ ਹੀ ਹੁੰਦੇ ਨੇ
ਹੋਰ ਫਿਰਨ ਬੇਥੇਰੇ ਏਥੇ ਠੱਗ ਵੇ
ਓਦੋ ਬਸ ਹੋਈਏ ਅਸੀਂ ਤੇਰੀਆਂ ਬਾਹਾਂ ਚ
ਵੱਜਣੀ ਆਖਰੀ ਸਾਨੂੰ ਸੱਦ ਵੇ
ਵੱਜਣੀ ਆਖਰੀ ਸਾਨੂੰ ਸੱਦ ਵੇ
ਵੱਜਣੀ ਆਖਰੀ ਸਾਨੂੰ ਸੱਦ ਵੇ