Zindagi Tere Naal
ਆਜਾ ਵੇ ਮਾਹੀ
ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ
ਤੇਰੇ ਨਾਲ ਸੁਬਾਹ ਮੇਰੀ ਤੇਰੇ ਨਾਲ ਸ਼ਾਮ
ਗੱਲ ਮੇਰੀ ਕਿਉਂ ਨਹੀਂ ਮੰਨਦਾ, ਮਾਹੀ ਵੇ
ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ
ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ
ਆ
ਅੱਖੀਆਂ ਨੇ ਹੰਝੂਆਂ ਦੀ ਕੀਤੀ ਬਰਸਾਤ, ਸੋਹਣੇ
ਦਰਦਾਂ ਤੇ ਲੂਣ ਲਾਈਆਂ ਤੇਰੇ ਗ਼ਮਾਂ ਨੇ
"ਪਿਆਰ-ਪਿਆਰ" ਕਹਿ ਕੇ ਮੈਨੂੰ ਲੁੱਟਿਆ ਈ, ਮਹਿਰਮਾਂ ਵੇ
ਦਿੱਲੀ ਨੂੰ ਦਿਲਾਸੇ ਦਿੱਤੇ ਤੇਰੇ ਗ਼ਮਾਂ ਨੇ
ਹੁਣ ਹੁੰਦਾ ਨਹੀਂ ਸਹਾਰ ਏ ਵਿਛੋੜਾ ਮੇਰੇ ਯਾਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ
ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ
ਰਾਹ ਤੇਰੀ ਤੱਕ-ਤੱਕ ਥੱਕ ਗਈਆਂ ਮੈਨੂੰ ਗੱਲਾਂ ਕਰਦੇ ਨੇ ਸਾਰੇ
ਜਾਗਦੀ ਰਹਿਨੀ ਆਂ ਰਾਤਾਂ ਨੂੰ, ਤਾਂ ਮਜ਼ਾਕ ਉਡਾਉਂਦੇ ਨੇ ਤਾਰੇ
ਛੱਡ ਗਇਓ ਸੱਜਣਾ ਤੂੰ ਕੱਲਿਆਂ ਮੈਨੂੰ "ਦੱਸਦੇ ਕਿਸ ਦੇ ਸਹਾਰੇ"
ਦੀਦ ਤੇਰੀ ਨੂੰ ਤਰਸਣ ਅੱਖੀਆਂ, ਮਿਲਣ ਦੇ ਘਰ ਕੋਈ ਚਾਰੇ
ਦਿਨ ਰਾਤ ਕੱਲੀ ਹੋਈ ਤੇਰੇ ਪਿੱਛੇ ਝੱਲੀ ਹੋਈ
ਕਦਰਾਂ ਤਾਂ ਕਰ ਸੱਚੇ ਪਿਆਰ ਦੀਆਂ
ਹਰ ਵੇਲੇ ਰੋਂਦੀ ਯਾਰਾ ਤੈਨੂੰ ਫਿਰਾਂ ਢੋਂਹਦੀ ਮੈਂ ਤੇ
ਸੋਚਦੀ ਰਵਾਂ ਮੈਂ ਗੱਲਾਂ ਯਾਰ ਦੀਆਂ
ਲੈਲੇ ਤੱਤੜੀ ਦੀ ਸਹੁੰ, ਮੈਨੂੰ ਜਿਉਂਦਿਆਂ ਨਾ ਮਾਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ
ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ
(ਆਜਾ ਵੇ ਮਾਹੀ) ਜ਼ਿੰਦਗੀ ਏ ਨਾਲ ਤੇਰੇ
ਸੁਣ "Vicky Sandhu" ਮੇਰੇ
ਰਹਿ ਨੀ ਹੋਣਾ ਮੈਥੋਂ ਇੰਝ ਕੱਲਿਆਂ
ਹਾਸਿਆਂ ਨੂੰ ਖੋਹ ਲਏ, ਦਿਲ ਮੇਰਾ ਰੋ ਰਿਹਾ ਏ
ਮਰ ਜਾਣਾ ਮੈਂ ਤਾਂ ਹੋ ਕੇ ਝੱਲਿਆਂ
ਹਾੜਾ, ਰੋਵਾਂ ਜ਼ਾਰੋ-ਜ਼ਾਰ, ਜਿੱਤਿਆ ਤੂੰ ਗਈ ਮੈਂ ਹਾਰ
ਆਜਾ ਵੇ ਆਜਾ ਵੇ, ਮੈਨੂੰ ਤੇਰਾ ਇੰਤਜ਼ਾਰ
ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ
ਆਜਾ ਵੇ ਮਾਹੀ ਵੇ, ਮੈਨੂੰ ਤੇਰਾ ਇੰਤਜ਼ਾਰ