Narazgi
ਦੋ ਪਲ ਦੀ ਨਰਾਜ਼ਗੀ ਇਕ ਪਲ ਵਿਚ ਮਿਟ ਜਾਏ
ਜੇ ਤੂ ਇਕ ਵਾਰੀ ਆਕੇ ਮੇਰੇ ਸੀਨੇ ਨਾ’ ਲਿਪਟ ਜਾਏ
ਤੇਰੇ ਮੇਰੇ ਵਿਚ ਫਾਸਲਾ ਇਕ ਪਲ ਵਿਚ ਮਿਟ ਜਾਏ
ਜੇ ਤੂ ਅਖਾਂ ਮੇਰੀਆਂ ਨੂੰ ਇਕ ਵਾਰੀ ਕੀਤੇ ਦਿਖ ਜਾਏ
ਦੋਵਾਂ ਵਿਚ ਪਈ ਗਿਆ ਫਰਕ ਜਿਹਾ
ਸੱਭ ਲਗਦਾ ਮੈਨੂੰ ਨਰਕ ਜਿਹਾ
ਸੱਭ ਵਾਦੇ ਤੇਰੇ ਝੂਠੇ ਸਾਬਿਤ ਹੋ ਗਏ
ਚੰਨ ਨਾਲ ਕਰਾ ਮੈਂ ਗੱਲਾਂ
ਓਵੀ ਮੇਰੇ ਨਾਲ ਕੱਲਾ
ਅਸੀ ਜਾਗਦੇ ਤੇ ਤਾਰੇ ਸਾਰੇ ਸੋ ਗਏ
ਮੈਂ ਮੂਲ ਤੇਰਾ ਪਾ ਲੌ ਚਾਹੇ ਜਿੰਦ ਮੇਰੀ ਮੂਕ ਜਾਏ
ਮੈਂ ਰੂਸਣਾ ਹੀ ਛੱਡ ਦੌ ਜੇ ਮਨੌਣਾ ਤੁਵੀ ਸਿੱਖ ਜਾਏ
ਦੋ ਪਲ ਦੀ ਨਰਾਜ਼ਗੀ ਇਕ ਪਲ ਵਿਚ ਮਿਟ ਜਾਏ
ਜੇ ਤੂ ਇਕ ਵਾਰੀ ਆਕੇ ਮੇਰੇ ਸੀਨੇ ਨਾ’ ਲਿਪਟ ਜਾਏ
ਜਿਸ ਦਿਨ ਦਾ ਤੂ ਮੈਥੋਂ ਦੂਰ ਹੋ ਗਿਆ
ਮੈਂ ਹੀ ਜਾਂ ਦੀ ਆ ਮੈਂ ਕਿਵੇ ਹਾਂ ਰਹੀ
ਆਕੇ ਪੁੱਛਿਆ ਨਾ ਹਾਲ ਮੇਰੇ ਦਿਲ ਦਾ
ਨਿਰਮਾਣ ਤੈਨੂ ਮੇਰੀ ਕੋਈ ਖਬਰ ਨਹੀ
ਜੱਗ ਸੁੰਨਾ ਸੁੰਨਾ ਲਗਦਾ ਏ
ਚਾਨਣ ਤੋਂ ਵੀ ਡਰ ਲਗਦਾ ਏ
ਮੈਂ ਰੋਜ਼ ਇੰਤੇਜ਼ਾਰ ਤੇਰਾ ਕਰਦੀ ਹਾਂ
ਮੈਂ ਸਾਰੀ ਰਾਤ ਨਾ ਸੌਵਾਂ
ਅਖਾਂ ਭਰ-ਭਰ ਕੇ ਰੋਵਾਂ
ਮੈਂ ਹੱਦੋ ਵੱਧ ਪ੍ਯਾਰ ਤੇਰਾ ਕਰਦੀ ਹਾਂ
ਦਿਖੌਣਾ ਏ ਕਿਹਨੂੰ ਆਕੜਾਂ ਤੈਨੂ ਪ੍ਯਾਰ ਮੈਂ ਸਿਖਾਇਆ ਸੀ
ਤੂ ਯਾਦ ਕਰ ਕੀ ਸੀ ਜਦੋ ਕੋਲ ਮੇਰੇ ਆਇਆ ਸੀ
ਮੈ ਪੈਰ ਧੋ ਕੇ ਪੀ ਲੂੰ ਤੂ ਪੈਰ ਤਾਂ ਧਰੇ ਵੇ
ਮੇਰੇ ਵੱਲ ਔਣ ਦੀ ਤੂ ਜੇ ਇਕ ਕੋਸ਼ਿਸ਼ ਕਰੇ ਵੇ
ਦੋ ਪਲ ਦੀ ਨਰਾਜ਼ਗੀ ਇਕ ਪਲ ਵਿਚ ਮਿਟ ਜਾਏ
ਜੇ ਤੂ ਇਕ ਵਾਰੀ ਆਕੇ ਮੇਰੇ ਸੀਨੇ ਨਾ’ ਲਿਪਟ ਜਾਏ
ਮੈਂ ਹਾਂ Lovey Akhtar