Ishq

Deol Harman, Nirvair Pannu

ਨੀਂ ਤੈਨੂੰ ਕਿੱਤਾ ਪਿਆਰ ਆ ਅੜੀਏ ਨੀਂ
ਉਂਜ ਵਸਦੀ ਦੁਨੀਆਂ ਬਹੁਤ ਕੁੜੇ
ਨੀਂ ਮੈਂ ਹੱਸਣਾ ਤੇਰੇ ਹਾਸਿਆਂ ਤੇ
ਉਂਜ ਹੱਸਦੀ ਦੁਨੀਆਂ ਬਹੁਤ ਕੁੜੇ
ਉਹ ਫੁੱਲ ਖਿਲ ਜਾਵੇ ਤੂੰ ਮਿਲ ਜਾਵੇ
ਹੁਣ ਕਿੰਨੀਆਂ ਘੜੀਆਂ ਲੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਹੋ ਤੈਨੂੰ ਕੋਲ ਬੈਠਾ ਕੇ ਭੁੱਲ ਜਾਣਾ
ਮੈਂ ਆਪਣੇ ਆਪ ਸਵਾਲਾਂ ਨੁੰ
ਮੇਰੀ ਰੂਹ ਨੁੰ ਸੁਚਦਾ ਕਰ ਦੇਵੇ
ਕੀ ਆਖਾ ਤੇਰੇ ਖ਼ਿਆਲਾਂ ਨੁੰ
ਨੀਂ ਮੈਂ ਕੋਸ਼ਿਸ ਕਰਦਾ ਲਿਖਣੇ ਦੀ
ਤੇਰੇ ਲਈ ਕਲਮਾਂ ਚੰਡੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ

ਉਸ ਰੱਬ ਸੱਚੇ ਤੋਂ ਹੀਰੇ ਨੀਂ
ਸੁਣਿਆ ਕੋਈ ਖਲੀ ਮੁੜਿਆ ਨੀਂ
ਜੋ ਜੁੜਿਆ ਐ ਉਹ ਟੂਟਿਆ ਨੀਂ
ਜੋ ਟੂਟਿਆ ਐ ਉਹ ਜੁੜਿਆ ਨੀਂ
ਨੀ ਸਾਨੂੰ ਬਾਬੇ ਆਪ ਮਿਲਾਇਆ ਐ
ਓਹਦੇ ਨਾਲ ਤਾ ਰਜ਼ਾਮੰਦਿਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਹੋ ਤੂੰ ਕੋਲ ਹੋਵੇ ਚਿੱਤ ਖਿੜਦਾ ਐ
ਭਾਵੇਂ ਦੋ ਪਲ ਲਈ ਆਇਆ ਕਰ
ਕਿੰਜ ਹੱਸਣਾ ਐ ਕਿੰਜ ਵਸਨਾ ਐ
ਰੱਬ ਰੰਗੀਏ ਨੀਂ ਸਮਝਾਇਆ ਕਰ
ਮੇਰਾ ਨਾ ਲੈਕੇ ਕੁਜ ਆਖਿਆ ਤੂੰ
ਤੇਰੇ ਤੋਂ ਕੋਇਲ’ਆਂ ਸੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ

ਉਹ ਤੇਰੇ ਪਿੰਡ ਦਾ ਰੇਤਾ ਖੰਡ ਬਣਿਆ
ਤੂੰ ਰੱਬ ਬਣ ਗੀ ਮੁਟਿਆਰੇ ਨੀਂ
ਤੇਰੇ ਰਾਹਾਂ ਵਿਚ ਫੂਲ ਕਿਰਦੇ ਨੇਂ
ਮੈਂ ਚੁੱਕ ਕੇ ਗੱਲ ਨਾਲ ਲਾ ਲੈ ਨੀਂ
ਨੀਂ Nirvair Pannu ਨੁੰ ਗੱਲ ਲਾ ਲੈ
ਕਰ ਰਹਿਮ ਹਵਾਵਾਂ ਠੰਡੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਅੰਬਰਾਂ ਵਿਚ ਤੇਰਾ ਮੁਖ ਵੇਖਾ
ਧਰਤੀ ਤੇ ਤੇਰੀਆਂ ਭੈੜਾ ਨੀਂ
ਚੱਲ ਨਦੀ ਕਿਨਾਰੇ ਬਹਿ ਜਾਈਏ
ਤੇਰਾ ਨਾ ਲੈਂਦੀਆਂ ਲਹਿਰਾਂ ਨੀਂ
ਤੇਰੀ ਖੁਸ਼ਬੂ ਆ ਗੀ ਵਾਹ ਬਣਕੇ
ਮੇਰੇ ਕੋਲ ਹਵਾਵਾਂ ਲੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਉਹਦੋਂ ਜਦ ਮੇਰਾ ਨਾ ਲੈਕੇ
ਮੈਨੂੰ ਪਹਿਲੀ ਬਾਰ ਬੁਲਾਇਆ ਤੂੰ
ਮੇਰੇ ਅੱਖਰਾਂ ਨੁੰ ਜੋ ਤੇਰੇ ਨੇਂ
ਉਹਦੋਂ ਪਹਿਲੀ ਵਾਰ ਸਹਲਾਇਆ ਤੂੰ
ਟੂਟ ਜਾਵਨ ਨਾ ਡਰ ਲੱਗਦਾ ਜੋ
ਇਸ਼ਕੇ ਦੀਆਂ ਡੋਰਾਂ ਗੰਡੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ

ਤੇਰੇ ਹੱਥਾਂ ਦੇ ਵਿਚ ਮੁੱਕ ਜਵਾਨ
ਮੈਨੂੰ ਹੋਰ ਨਾ ਆਸ ਉਮੀਦਾਂ ਨੀਂ
ਸਾਡੇ ਵੇਹੜੇ ਦੀ ਤੂੰ ਛਾ ਬਣ ਜੇ
ਆਹੀ ਤਾਂ ਮੇਰੀਆਂ ਰੀਝਾਂ ਨੀਂ
ਬੱਸ ਸਿਰ ਕੁੱਜ ਲੀ ਮੂਹਰੇ ਬਾਪੂ ਦੇ
ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ

ਯਾਰਾਂ ਆਸਾਂ ਨੁੰ ਆਨਾ ਸਵਾਲ ਕੀਤਾ
ਕਿੱਸਾ ਹੀਰ ਦਾ ਨਵਾਂ ਬਣਾਈਏ ਜੀ
ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ
ਉਹ ਤੇ ਚੀਭ ਸੋਹਣੀ ਦੇ ਨਾਲ ਸੁਣਾਈਏ ਜੀ
ਨਾਲ ਅਜਬ ਬਹਾਰ ਦੇ ਸ਼ੇਰ ਕਹਿਕੇ
ਰਾਝੇ ਹੀਰ ਦਾ ਮੇਲ ਕਰਾਈਏ ਜੀ
ਉਹ ਯਾਰਾਂ ਨਾਲ ਬੇਹਿਕੇ
ਵਿਚ ਮਜਾਲਸਾਂ ਦੇ
ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
ਇਸ਼ਕੇ ਵਿਚ ਧੋਖੇ ਧੜਿਆਂ ਨੇਂ
ਮੈਂ ਪੜ੍ਹਿਆ ਰਾਂਝੇ ਹੀਰਾਂ ਚੋਂ
ਤੂੰ ਦੂਰ ਨਾ ਹੋਜੀ ਡਰ ਲੱਗਦਾ
ਮਸਾਂ ਪਾਇਆ ਮੈਂ ਤਕਦੀਰਾਂ ਚੋਂ
ਕਈ ਵਾਰੀ ਲੜਿਆ ਰੱਬ ਨਾਲ ਮੈਂ
ਕਈ ਵਾਰੀ ਹੋਈਆਂ ਸੰਧਿਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ

ਤੂੰ ਹੱਥ ਫੜ ਲਿਆ ਐ ਪਰੀਏ ਨੀਂ
ਸਵਰਗਾਂ ਤੋਂ ਦਸ ਕੀ ਲੈਣਾ ਮੈਂ
ਤੇਰੇ ਤੋਂ ਸਿੱਖਦਾ ਹਾਨ ਦੀਏ
ਤੈਨੂੰ ਦੱਸ ਹੋਰਕੀ ਕਹਿਣਾ ਮੈਂ
ਤੂੰ ਜਾਨ ਮੇਰੀ ਸਭ ਜਾਨ ਦੀ ਐ
ਤੂੰ ਹੀ ਤਾਂ ਅਕਲਾਂ ਵੰਡਿਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ
ਉੱਠ ਪਹਿਲੇ ਪਹਿਰ ਨੁੰ ਹਾਨ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇਂ

Curiosidades sobre la música Ishq del Nirvair Pannu

¿Quién compuso la canción “Ishq” de Nirvair Pannu?
La canción “Ishq” de Nirvair Pannu fue compuesta por Deol Harman, Nirvair Pannu.

Músicas más populares de Nirvair Pannu

Otros artistas de Indian music