Pooranmashi
ਹੋਇਆ ਵਿਚ ਉਜਾੜਾ ਚਾਨਣ
ਦਿਲ ਦੇ ਬਾਗ ਨੂੰ ਮਿਲਗੀ ਮਾਲਣ ਓਏ
ਹੋਇਆ ਵਿਚ ਉਜਾੜਾ ਚਾਨਣ
ਦਿਲ ਦੇ ਬਾਗ ਨੂੰ ਮਿਲਗੀ ਮਾਲਣ
ਮਾਲਣ ਚੁਗੇ ਨੂਰ ਦੇ ਫੰਬੇ
ਅੱਧੇ ਗੋਲ ਤੇ ਅੱਧੇ ਲੰਬੇ
ਚਾਅ ਜੇਹਾ ਚੱਡ ਜਾਂਦਾ ਜੱਦ ਵੇਖਾਂ ਤੇਰਾ ਮੂੰਹ
ਹੋ ਤੇਰੇ ਬਿਨ ਸੱਖਣਾ ਸੀ ਜਿਹੜਾ
ਭਰ ਗਿਆ ਰੋਸ਼ਨੀਆਂ ਨਾਲ ਵੇਹੜਾ
ਪੂਰਨਮਾਸ਼ੀ ਮੇਰੀ ਬਣ ਗਈ ਤੂੰ
ਪੂਰਨਮਾਸ਼ੀ ਮੇਰੀ ਪੂਰਨਮਾਸ਼ੀ ਮੇਰੀ
ਪੂਰਨਮਾਸ਼ੀ ਮੇਰੀ ਬਣ ਗਈ ਤੂੰ
ਨੀ ਤੇਰਾ ਨਾਮ ਕੰਨਾਂ ਵਿਚ ਗੂੰਜੇ
ਹੁਣ ਤਾ ਪੈਰ ਨਹੀਂ ਲਗਦੇ ਭੁੰਜੇ
ਤੇਰੇ ਪਿੰਡ ਨੀ ਜਾਂਦੇ ਰਸਤੇ
ਤੇਰੀਆਂ ਗੱਲਾਂ ਦੇ ਗੁਲਦਸਤੇ
ਤੇਰੇ ਪਿੰਡ ਨੀ ਜਾਂਦੇ ਰਸਤੇ
ਤੇਰੀਆਂ ਗੱਲਾਂ ਦੇ ਗੁਲਦਸਤੇ
ਮੇਰੇ ਦਿਲ ਵਿਚ ਭਰ ਗਏ ਅੰਤਾਂ ਦੀ ਖੁਸ਼ਬੂ
ਪੂਰਨਮਾਸ਼ੀ ਮੇਰੀ ਪੂਰਨਮਾਸ਼ੀ ਮੇਰੀ
ਪੂਰਨਮਾਸ਼ੀ ਮੇਰੀ ਬਣ ਗਈ ਤੂੰ
ਜੋ ਰੱਬ ਨੇ ਓਹਲੇ ਵਿਚ ਲੁਕੋਈਆਂ
ਗੱਲਾਂ ਇਕ ਦਮ ਪ੍ਰਗਟ ਹੋਈਆਂ
ਤੇਰੀ ਚੁੰਨੀ ਮੇਰਾ ਚੀਰਾ
ਮਿਲ ਗਈਆਂ ਨੇ ਦੋ ਤਕਦੀਰਾਂ
ਤੇਰੀ ਚੁੰਨੀ ਮੇਰਾ ਚੀਰਾ
ਮਿਲ ਗਈਆਂ ਨੇ ਦੋ ਤਕਦੀਰਾਂ
ਹਾਜਿਰ ਤੇਰੀ ਖਾਤਿਰ ਰੋਮ ਰੋਮ ਲੂੰ ਲੂੰ
ਪੂਰਨਮਾਸ਼ੀ ਮੇਰੀ ਪੂਰਨਮਾਸ਼ੀ ਮੇਰੀ
ਪੂਰਨਮਾਸ਼ੀ ਮੇਰੀ ਬਣ ਗਈ ਤੂੰ
ਪੂਰਨਮਾਸ਼ੀ ਮੇਰੀ ਪੂਰਨਮਾਸ਼ੀ ਮੇਰੀ
ਪੂਰਨਮਾਸ਼ੀ ਮੇਰੀ ਬਣ ਗਈ ਤੂੰ