97 De Yaar

Matt Sheron Wala

ਏਹ ਗੀਤ ਓਹ੍ਨਾ ਸਾਰੇ ਆ ਨੂ dedicate ਐ
ਜਿਨਾ ਜਿਨਾ ਨੂ ਆਪਣੇ ਪੁਰਾਣੇ ਦੋਸ੍ਤ
school ਆ ਤੋ,college ਆ ਤੋ,univercity ਆ ਤੋ
ਪਿੰਡਾ ਤੋ ਲੈ ਕੇ ਵਿਛੜੇ ਹੋਏ
ਕੋਈ ਬਾਹਰ ਚੱਲ ਗਯਾ,ਕੋਈ ਨੋਕਰੀ ਲ ਕੀਤੇ ਚ੍ਲ ਗਯਾ
ਕੋਈ ਵਿਆਹਿਆ ਗਯਾ,ਫਸੇਬੂਕ ਦੇ ਰਹੀ ਫੇਰ ਤੋ ਦੁਬਾਰਾ ਮਿਲੇ ਆ
ਹੋ ਤਾ ਏ ਗਾਨੇ ਨੂ ਜਰੂਰ share ਕਰਨੀ
ਆ ਆ ਆ ਆ ਆ

ਚਿਰਾਂ ਪਿੱਛੋਂ ਮਿਲੇ ਸਾਰੇ
ਫੁੱਲਾਂ ਵਾਂਗੂੰ ਖਿਲੇ ਸਾਰੇ
ਪਈਆਂ ਜਦੋਂ ਜੱਫ਼ੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ
ਜਿੱਥੇ ਪਹਿਲੀ ਵਾਰੀ ਪੀਤੀ
ਓਸੇ ਠੇਕੇ ਉੱਤੇ ਡੱਟ ਬੋਤਲਾਂ ਦੇ ਮਿਲਦਿਆਂ ਸਾਰ ਤੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਕਾਲਜ਼ ਦੇ ਵਿੱਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ

ਮਾਨ ਪਤਲਾ ਜਿਹਾ ਹੁੰਦਾ ਸੀਗਾ, ਮੋਟਾ ਹੋ ਗਿਆ
ਸੰਧੂ ਦੇ ਚਿੱਟੇ ਸਾਰੇ ਵਾਲ ਹੋ ਗਏ
ਸਾਰੇ ਕਹਿੰਦੇ ਤੈਨੂੰ ਏ ਫ਼ਿਕਰ ਕਾਸ ਦਾ
ਆਖਦਾ ਕਬੀਲਦਾਰੀ ਨਾਲ ਹੋ ਗਏ
ਸਿੱਧੂ ਤੇ ਬਰਾੜ ਬਣੇ ਦਾਰੂ ਦੇ ਡਰੰਮ ਸਾਲੇ
ਏਨੇ ਪੈੱਗ ਪੀਗੇ ਕਈ ਰਿਕਾਰਡ ਤੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ ਪੁਰਾਣੇ ਮੇਰੇ ਯਾਰ ਮੋੜਤੇ (ਯਾਰ ਮੋੜਤੇ)
ਜ਼ੈਲ ਨਾਲ ਰਾਏ ਦੀਆਂ ਗੱਪਾਂ ਸੁਣੀਆਂ
ਪਹਿਲਾਂ ਨਾਲੋਂ ਹੋਰ ਸਾਲੇ ਗੱਪੀ ਹੋ ਗਏ
ਗੱਪਾਂ ਨਾਲ ਲੱਭ ਬਾਹਰ ਵਾਲੀਆਂ
ਪੀ. ਆਰ. ਲੈ ਲਈ ਦੋਵੇਂ ਲੱਕੀ ਹੋ ਗਏ
ਸ਼ਰਮਾ ਕੰਜ਼ਰ ਓਨਾ ਈ ਲੁੱਚਾ ਅੱਜ ਵੀ
ਪੈਸੇ ਨਈਂ ਸੀ ਦਿੰਦਾ ਜੋ ਉਲਾਰ ਮੋੜ ਕੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਕਾਲਜ਼ ਦੇ ਵਿੱਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ

ਬਹਿਕਗੇ ਮਸ਼ੂਕਾਂ ਦੀਆਂ ਗੱਲਾਂ ਛੇੜਕੇ
ਇੱਕ ਦੋ ਨੇ ਕਰ ਲਈਆਂ ਅੱਖਾਂ ਗਿੱਲੀਆਂ
ਕਹਿੰਦੇ ਕਈ ਵਾਰ online ਮਿਲੀਆਂ
ਪਰ ਹੁਣ ਮਿਲੀਆਂ ਵੀ ਕੀ ਮਿਲੀਆਂ
ਹੁਣ ਤਾਂ ਸਹੇਲੀਆਂ ਹੀ ਘਰ ਵਾਲੀਆਂ
ਸਾਕ ਜਿੰਨਾਂ ਨਾਲ ਲੈ ਕੇ ਲਾਵਾਂ ਚਾਰ ਜੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਕਾਲਜ਼ ਦੇ ਵਿੱਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ

ਢੈਪੀ ਵਾਲਾ ਬਿੱਲਾ ਕਲਾਕਾਰ ਹੋ ਗਿਆ
ਸਾਡੇ ਲਈ ਤਾਂ ਮਾਣ ਏ ਸਾਡਾ ਯਾਰ ਹੋ ਗਿਆ
ਮਿਲਿਆ ਸੀ ਸਾਨੂੰ ਤਾਂ ਮਿੱਤਰ ਬਣਕੇ
ਮੰਨਿਆ ਕੇ ਲੋਕਾਂ ਲਈ ਸਟਾਰ ਹੋ ਗਿਆ
ਸ਼ੇਰੋਂ ਵਾਲਾ ਮੱਟ ਲਿਖੇ, ਗੀਤਾਂ ਵਿੱਚ ਸੱਚ
ਰੱਬ ਨੇ ਮਿਲਾਤਾ, ਗੀਤਕਾਰ ਮੋੜ ਕੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ ਪੁਰਾਣੇ ਮੇਰੇ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ
ਯਾਰ ਮੋੜਤੇ

Curiosidades sobre la música 97 De Yaar del Kulwinder Billa

¿Cuándo fue lanzada la canción “97 De Yaar” por Kulwinder Billa?
La canción 97 De Yaar fue lanzada en 2020, en el álbum “97 De Yaar”.
¿Quién compuso la canción “97 De Yaar” de Kulwinder Billa?
La canción “97 De Yaar” de Kulwinder Billa fue compuesta por Matt Sheron Wala.

Músicas más populares de Kulwinder Billa

Otros artistas de Indian music