Mere Naal Punjab
Desi Crew
ਜਦ ਪਹਿਲੀ ਵਾਰੀ ਮਾਂ ਦੇ ਮੂੰਹੋਂ ਪੁੱਤ ਸੁਣਿਆ
ਮੇਰੀ ਮਾਂ ਬੋਲੀ ਨੇ ਮੱਥਾ ਮੇਰਾ ਆ ਚੁੰਮਿਆ
ਇਹ ਮਹਿੰਗੀ ਦੌਲਤ ਲਫ਼ਜ਼ਾਂ ਦੀ
ਮੈਨੂੰ ਬਣਕੇ ਮਿਲੀ ਵਿਰਾਸਤ ਐ
ਇਹ ਤੇ ਬਖਸ਼ਿਸ਼ ਬਾਬੇ ਨਾਨਕ ਦੀ
ਰੱਬ ਕਰਦਾ ਆਪ ਹਿਫਾਜ਼ਤ ਐ
ਵੱਜੇ ਭਾਈ ਮਰਦਾਨੇ ਦੀ ਰੱਬਾਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ ਸੋਹਣਿਆਂ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਜਾਤਾਂ ਧਰਮਾਂ ਵਿਚ ਵੰਡਯੋ ਨਾ ਮੇਰੇ ਸੋਹਣੇ ਵਤਨ ਪਿਆਰੇ ਨੂੰ
ਮੁੜ ਪਾਉਣ ਜੱਫੀਆਂ ਢਾਣੀ ਰਾਮ ਫੀਕੇ ਖਾਣ ਸਿੰਘ ਦਰਬਾਰੇ ਨੂੰ
ਸਾਡੀ ਭਾਈਚਾਰਕ ਸਾਂਝ ਦੇ ਦੀਵੇ ਬਲਦੇਵ ਰਹਿਣੇ ਆ
ਸਾਡੇ ਹਾੜਾਂ ਸੌਕੀਆਂ ਵਿਚ ਵੀ ਲੰਗਰ ਚੱਲਦੇ ਰਹਿਣੇ ਆ
ਮੁੱਕ ਕੇ ਵੀ ਮੁੱਕਣ ਵਾਲੇ ਨੀ ਟੁੱਟਕੇ ਵੀ ਟੁੱਟਣ ਵਾਲੇ ਨੀ
ਪੰਜਾਬ ਫਤਿਹ ਸਿਹਾਂ ਹੱਸਦਾ ਰਾਹੁ ਅਸੀਂ ਹੰਜੂ ਸੁੱਟਾਂ ਵਾਲੇ ਨੀ
ਜ਼ੋਰ ਬੜ੍ਹਿਆਨ ਨੇ ਲਾ ਲਿਆ ਜਨਾਬ ,
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ ਸੋਹਣਿਆਂ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਵੱਟਾਂ ਤੇ ਤੁਰ ਕੇ ਸਿਖਿਆ ਐ ਕਿਵੇਂ ਰਾਹ ਬਣਦੇ ਪਾਗਦਾਂਦੀਆਂ ਤੋਂ
ਅਸੀਂ ਓਕੜਾਂ ਵੱਧ ਵੱਧ ਸੁੱਟਦੇ ਆ ਗੁਰ ਲੈਕੇ ਦਾਤੀਆਂ ਰੰਬੀਆਂ ਤੋਂ
ਹੱਕਾਂ ਲਈ ਬਾਗ਼ੀ ਹੋ ਜਾਣਾ ਇਸ ਮਿੱਟੀ ਹਿੱਸੇ ਆਇਆ ਐ
ਏਨੇ ਬੂਟਾ ਆਪ ਸ਼ਹਾਦਤ ਦਾ
ਬੰਦੂਕਾਂ ਬੀਜ ਕੇ ਲਾਇਆ ਐ
ਬੰਦੂਕਾਂ ਬੀਜ ਕੇ ਲਾਇਆ ਐ
ਗੋਲੀ ਵੈਰੀਆਂ ਲਈ ਯਾਰਾਂ ਲਈ ਗੁਲਾਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ , ਸੋਹਣਿਆਂ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਚੁੰਨੀਆਂ ਦੀ ਮੁੱਢ ਤੋਂ ਪੱਗਾਂ ਨੇ ਸਾਂਭੀ ਹੋਇ ਪਹਿਰੇਦਾਰੀ ਐ
ਰੰਗ ਫਿੱਕੇ ਹੋਣ ਨਹੀਂ ਦਿੰਦੀਆਂ ਇਥੇ ਰੁੱਤਾਂ ਚਾਰ ਲੱਲਾਰੀ ਨੇ
ਇਹ ਧਰਤੀ ਰਿਸ਼ੀਆਂ ਮੁਨੀਆਂ ਦੀ
ਕਵੀਆਂ ਵਿਧਵਾਣਾ ਗੁਣੀਆਂ ਦੀ
ਮੈਂ ਮੁੜ ਮੁੜ ਜਨਮ ਲਵਾਂ ਇਥੇ
ਥਾਂ ਸਬਤੋਂ ਸੋਹਣੀ ਦੁਨੀਆ ਦੀ
ਮਿੱਠੇ ਅੰਮ੍ਰਿਤ ਵਾਂਗੂ ਏਦੇ ਆਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ , ਸੋਹਣਿਆਂ
ਮੇਰੇ ਨਾਲ ਨਾਲ ਰਹਿੰਦਾ ਐ ਪੰਜਾਬ
ਖੇਤਾਂ ਦੀਆ ਬੁੱਕਲ ਵਿਚ ਖੇਡੇ
ਸਾਨੂ ਲੋਰੀ ਦਿਤੀ ਫੈਸਲਾ ਨੇ
ਕਦੇ ਮਿੱਟੀ ਨਾਲੋਂ ਤੁਸ਼ ਨਾ
ਪਿੰਡ ਜਿਓੰਦੇ ਰੱਖਣੇ ਨਸਲਾਂ ਨੇ
ਪਿੰਡ ਜਿਓੰਦੇ ਰੱਖਣੇ ਨਸਲਾਂ ਨੇ