Sach 2
ਨਜ਼ਰਾਂ ਤੋਂ ਗਿਰ ਗਏ ਤੇਰੇ ਨੀ
ਕੱਲੇ ਐਬ ਗਿਣਾਤੇ ਮੇਰੇ ਨੀ
ਜੋ ਧੋਖੇ ਕੀਤੇ ਨਾਲ ਮੇਰੇ ਤੂੰ
ਓ ਗੱਲਾਂ ਵਿਚ ਤੇਰੇ-ਮੇਰੇ ਨੀ
ਆਪ ਬਣੀ ਫਿਰੇ ਮਹਾਨ ਤੂੰ
ਅਸੀ ਚੁੱਪਾਂ ਵਿਚ ਸਹਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
ਹਾਂ ਮੈਂ ਐਨਾ ਵੀ ਨੀ ਸੋਹਣਾ ਸੀ
ਜਿਨਾ ਸੀ ਤੈਨੂ ਲਗਦਾ ਨੀ
ਹਾਂ ਕਦੇ ਤੇਰੇ ਵਾਂਗੂ ਲੋਕਾਂ ਚ
ਨਾ ਤੈਨੂ ਮਾੜਾ ਦਸਦਾ ਨੀ
ਬਸ ਅਸੀ ਤਾਂ ਦਿਲ ਤੋਂ ਲਾਇਆਂ ਸੀ
ਤੁਸੀ ਹੀ ਕਰ ਵਪਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
ਹਾਂ ਸਚ ਤਾਂ ਤੈਨੂ ਤਾਂ ਦਸਦੇ
ਜੇ ਖੋਟ ਹੁੰਦੀ ਸਾਡੇ ਪਿਆਰਾਂ ਚ
ਨਾ ਨਜ਼ਰਾਂ ਬਦਲੀਆਂ ਤੇਰੇ ਲਈ
ਬਸ ਫਰਕ ਪੇ ਗਏ ਐਤਬਾਰਾਂ ਚ
ਨਾ ਤੋਰਾਂ ਬਦਲੀਆਂ ਸੁਣ ਲੈ ਤੂ
ਬਸ ਬਦਲ ਤੇਰੇ ਹੀ ਰਾਹ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
Khan ਕੱਲਾ ਕੈਰਾ ਸਹਿ ਗਿਆ
ਏ ਪੱਥਰਾਂ ਦੇ ਸ਼ਹਿਰਾਂ ਚ
ਮੈਂ ਹਰਕੇ ਵੀ ਅੱਜ ਜਿੱਤ ਗਿਆ
ਤੁਸੀ ਹਰ ਗਏ ਝੂਠੇ ਪਿਆਰਾਂ ਚ
Rajveer ਤੇਰੇ ਸੁੱਟੇ ਤੀਰਾਂ ਦੇ
ਅਸੀ ਹੀ ਹੋ ਸ਼ਿਕਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ
ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ
ਸਾਡੇ ਆਪਣੇ ਹੀ ਸਾਨੂੰ ਮਾਰ ਗਏ