Salook

Navvi

ਨਾ text ਆਵੇ ਨਾ call ਆਵੇ
ਸਾਡੇ ਪੈਣ ਕਾਲਜੇ ਹੌਲ ਆਵੇ
ਬੜੇ ਸ਼ਾਤਿਰ ਲੱਗਣ ਲੱਗ ਗੇ
ਮੁੱਖ ਮਲੂਕ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ

ਓ ਨਵੀ ਨਵੀ ਨਵੀ ਕਹਿ ਕੇ ਨਾਂ ਵੀ ਭੁੱਲੇ ਫਿਰਦੇ ਓ
ਅੱਜ ਕੱਲ ਰੁਤਬੇ ਵਾਲਿਆਂ ਉੱਤੇ ਡੁੱਲੇ ਫਿਰਦੇ ਓ
ਅੱਜ ਵੀ ਸੱਚ ਪ੍ਰਤੀਤ ਹੁੰਦੇ ਆ ਝੂਠ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ

ਬਿੱਲੀਆਂ ਅੱਖਾਂ ਪਿੱਛੇ ਕੀ ਕੀ ਰਾਜ ਲੁਕਾਉਂਦੇ ਰਹੇ
ਅਸੀ ਗਲ ਨਾਲ ਲਾਉਣਾ ਚਾਹਿਆ ਓਹ ਗਲ ਤੋਂ ਲਾਹੁੰਦੇ ਰਹੇ
ਸਭ ਦਸਗੇ ਚੇਹਰੇ ਮਹਿਫ਼ਿਲ ਦੇ ਵਿਚ ਮੂਕ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ

ਓ ਸਾਬਤ ਕਰ ਕੇ ਕੌਣ ਕਿਸੇ ਦਾ ਹੋਇਆ ਉਮਰਾਂ ਲਈ
ਇਹ ਵੀ ਸੱਚ ਕੇ ਕੌਣ ਕਿਸੇ ਲਈ ਰੋਇਆ ਉਮਰਾਂ ਲਈ
ਗਲ ਸਾਡੇ ਹੱਥੋਂ ਨਿਕਲੀ ਆ ਗਈ ਸੂਤ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
ਖੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ

Curiosidades sobre la música Salook del Wazir Patar

¿Quién compuso la canción “Salook” de Wazir Patar?
La canción “Salook” de Wazir Patar fue compuesta por Navvi.

Músicas más populares de Wazir Patar

Otros artistas de Dance music