Nanki da Veer

Veet Baljit

ਖਿਆਲ ਕਦੋ ਆਇਆ ਵੀਰ ਦਾ, ਰੋਟੀ ਵੇਲੇ ਨੂੰ ਤਵੀ ਤੇ ਪਾਕੇ
ਚੋਂਦੀ ਆਕੇ ਵੀਰ ਬੈਠ ਜੇ, ਮੂਹਰੇ ਨਿਕੜਾ ਪੀੜੀ ਤੇ ਆਕੇ
ਆਕੇ ਭਾਵੇ ਚਾਟ ਮੁੜਜੇ , ਪਰ ਓਂਦਾ ਤਾ ਦੇਰ ਨਾ ਲਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ
ਦੋਹਾ ਦਾ ਪਿਆਰ ਵੇਖ ਕੇ, ਰੂਪ ਰੋਟੀਆਂ ਨੂੰ ਚੜੇ ਦੂਣਾ ਜਾਵੇ

ਓ ਸੋਨੇ ਤੋ ਸੁਨਾਖੇ ਥਾਲ ਨੂੰ , ਭੇਣ ਪੂੰਝਕੇ ਪਲੇ ਦੇ ਨਾਲ ਹੱਸ ਪਈ
ਵੀਰਾ ਤੇਰੇ ਆਓਣ ਨਾਲ ਵੇ, ਸਾਡੀ ਨਗਰੀ ਨੈਨਾ ਦੀ ਵੱਸ ਪਈ
ਹਾਏ ਓਡੋ ਦਿਲ ਡੁੰਗਾ ਡੁਬ ਦਾ, ਜਦੋ ਕਾਂ ਨਾ ਵੀਰਾ ਵੇ ਕੁਰਲਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ
ਦੋਹਾ ਦਾ ਪਿਆਰ ਵੇਖ ਕੇ, ਰੂਪ ਰੋਟੀਆਂ ਨੂੰ ਚੜੇ ਦੂਣਾ ਜਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ

ਅੱਖ ਜਦੋ ਖੋਲੀ ਭੇਣ ਨੇ, ਵੀਰ ਸਜਿਆ ਪੀੜੀ ਤੇ ਬੈਠਾ
ਨਿਮਾ-ਨਿਮਾ ਹਸਦਾ ਪਿਆ , ਹੱਥ ਜੋਡ਼ਕੇ ਭੇਣ ਨੂੰ ਬੈਠਾ
ਕਿਹੰਦਾ ਬੀਬੀ ਪਾਦੇ ਫੁਲਕਾ , ਭੂਖ ਪਿਆਰ ਦੀ ਝਲੀ ਨਾ ਜਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ
ਦੋਹਾ ਦਾ ਪਿਆਰ ਵੇਖ ਕੇ, ਰੂਪ ਰੋਟੀਆਂ ਨੂੰ ਚੜੇ ਦੂਣਾ ਜਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ

ਭੇਣ ਘਰੋਂ ਖਾਕੇ ਪੱਕੀਆਂ, ਰੂਪ ਰੱਬ ਦਾ ਨੀਰਾ ਖੁਸ਼ ਹੋਇਆ
ਸੀ ਭੇਣ ਦਾ ਦੀਦਾਰ ਕਰਨਾ ਚਲੋ ਕਿਸੇ ਤਾ ਬਹਾਨੇ ਹੋਇਆ
ਜਦੋ ਹੋਵੇ ਖੜੀ ਮੇਲ ਦੀ ਅੱਖਾਂ ਮੀਟੀਏ ਤੇ ਰੱਬ ਮਿਲ ਜਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ
ਦੋਹਾ ਦਾ ਪਿਆਰ ਵੇਖ ਕੇ, ਰੂਪ ਰੋਟੀਆਂ ਨੂੰ ਚੜੇ ਦੂਣਾ ਜਾਵੇ

ਓ ਚਨਾ ਵਾਦਾ ਤੋਹਿਕੇ ਡਡ ਦਾ, ਭੇਣ ਕੱਢਣੀ ਚੋ ਭਰ ਕੇ ਲੈ ਆਈ
ਮਿਠਾ ਮੁਹ ਕਰੋਂ ਵਾਸ੍ਤੇ, ਨਾਲ ਗੁੱਡ ਦੀਆਂ ਡਲੀਆਂ ਲੈ ਆਈ
ਹਾਏ ਲਾਡ ਨਾ ਲਡਾਉਂਦੀ ਤਕਦੀ, “Veet” ਰੁੱਸ ਨਾ ਕੀਤੇ ਰੱਬ ਜਾਵੇ
ਭੇਣ ਨਾਨਕੀ ਪਕਾਵੇ ਰੋਟੀਆਂ , ਨਿੱਕਾ ਵੀਰ ਬੈਠਾ ਦਹੀ ਨਾਲ ਖਾਵੇ
ਦੋਹਾ ਦਾ ਪਿਆਰ ਵੇਖ ਕੇ, ਰੂਪ ਰੋਟੀਆਂ ਨੂੰ ਚੜੇ ਦੂਣਾ ਜਾਵੇ

Músicas más populares de Sunanda Sharma

Otros artistas de Film score