Maa
ਤੂੰ ਸੜਿਆ ਮੈਥੋਂ
ਦੱਸ ਕਿਓਂ ਜੱਲਿਆ ਮੈਥੋਂ
ਮੇਰੇ ਕੋਲ ਰੱਬਾ ਮੇਰੀ
ਮਾਂ ਦੇਖ ਕੇ
ਮੇਰੀ ਅੰਮੀ ਲੈ ਗਿਆ
ਮੈਥੋਂ ਖੋ ਕੇ
ਆਉਂਦਾ ਤੇਰੇ ਨਾਲੋਂ ਪਹਿਲਾਂ
ਓਹਦਾ ਨਾ ਦੇਖ ਕੇ
ਜੇ ਤੇਰੀ ਅੰਮੀ ਨੁੰ
ਖੋ ਲੈਂਦਾ ਕੋਈ
ਰੱਬਾ ਤੂੰ ਓਹਦੇ ਅੱਗੇ
ਐਸੀ ਦਿਨੇ ਹੱਥ ਜੋੜ ਵੇ
ਅੱਖਾਂ ਬੰਦ ਕਰ ਓਹਦੀ ਗੋਦੀ
ਦੇ ਵਿਚ ਸੌਣਾ ਮੈਂ
ਰੱਬਾ ਮੈਨੂੰ ਤੂੰ ਬੱਸ
ਮੇਰੀ ਮਾਂ ਮੋੜ ਦੇ
ਕਰਨੀ ਆਂ ਗੱਲਾਂ
ਨਾਲੇ ਸੁਣ ’ਨੀ ਆਵਾਜ਼ ਓਹਦੀ
ਮੇਰੇ ਵੇਹੜੇ ਵੀ ਉਹ
ਠੰਡੀ ਠੰਡੀ ਛਾਂਹ ਮੋੜ ਦੇ
ਅੱਖਾਂ ਬੰਦ ਕਰ ਓਹਦੀ ਗੋਦੀ
ਦੇ ਵਿਚ ਸੌਣਾ ਮੈਂ
ਰੱਬਾ ਮੈਨੂੰ ਤੂੰ ਬੱਸ
ਮੇਰੀ ਮਾਂ ਮੋੜ ਦੇ
ਬੁੱਕਲ ਵਿਚ ਲੈਕੇ ਲੋਰੀਆਂ ਗਾਉਂਦੀ
ਚੂਰੀਆਂ ਕੁੱਟ ਕੁੱਟ ਬੁਰਕੀਆਂ ਪਾਉਂਦੀ
ਸਾਰਾ ਦਿਨ ਕਰਦੀ ਸੀ ਦੁਆਵਾਂ
ਸੁੱਖਾਂ ਸੁਖ ਦੀ ਪੀਰ ਮਨਾਉਂਦੀ
ਜਿਥੇ ਜਾਕੇ ਬਾਹਲੇ ਦੀਵੇ
ਛੱਡੀ ਐਸੀ ਥਾਂ ਨਹੀਂ ਸੀ
ਮੈਥੋਂ ਵੀ ਗਰੀਬ ਤੂੰ ਮੌਲਾ
ਤੇਰੇ ਕੋਲੇ ਮਾਂ ਨਹੀਂ ਸੀ
ਅੱਜ ਬਣਕੇ ਅਮੀਰ ਤੂੰ
ਬਹਿ ਗਿਆ ਐਂ ਮੌਲਾ
ਵਾਪਸ ਸੁਕੂਨ ਭੇਜ ਕੇ
ਮੇਰੇ ਦੁੱਖ ਤੋੜ ਦੇ
ਅੱਖਾਂ ਬੰਦ ਕਰ ਓਹਦੀ ਗੋਦੀ
ਦੇ ਵਿਚ ਸੌਣਾ ਮੈਂ
ਰੱਬਾ ਮੈਨੂੰ ਤੂੰ ਬੱਸ
ਮੇਰੀ ਮਾਂ ਮੋੜ ਦੇ
ਕਰਨੀ ਆਂ ਗੱਲਾਂ
ਨਾਲੇ ਸੁਣ ’ਨੀ ਆਵਾਜ਼ ਓਹਦੀ
ਮੇਰੇ ਵੇਹੜੇ ਵੀ ਉਹ
ਠੰਡੀ ਠੰਡੀ ਛਾਂਹ ਮੋੜ ਦੇ
ਅੱਖਾਂ ਬੰਦ ਕਰ ਓਹਦੀ ਗੋਦੀ
ਦੇ ਵਿਚ ਸੌਣਾ ਮੈਂ
ਰੱਬਾ ਮੈਨੂੰ ਤੂੰ ਬੱਸ
ਮੇਰੀ ਮਾਂ ਮੋੜ ਦੇ
ਮਹਿਸੂਸ ਕਰਾਂ ਤੇਰਾ ਸਾਯਾ ਅੰਮੀ
ਮੇਰੇ ਵੱਲ ਵੇਖਦੀ ਹੋਣੀ ਤੂੰ
ਜਦੋਂ ਵੀ JP ਬੈਠ ਕੇ ਲਿਖਦਾ
ਓਹਦੇ ਲਈ ਮੱਥੇ ਟੇਕਦੀ ਹੋਣੀ ਤੂੰ
ਤੇਰੇ ਅੱਗੇ ਹੱਥ ਜੋੜਾਂ
ਕਰਦੇ ਖਵਾਬ ਪੂਰਾ
ਤੂੰ ਚਲ ਹੁਣ ਰੱਬਾ
ਬੱਸ ਜ਼ਿਦ ਛੋੜ ਦੇ
ਅੱਖਾਂ ਬੰਦ ਕਰ ਓਹਦੀ ਗੋਦੀ
ਦੇ ਵਿਚ ਸੌਣਾ ਮੈਂ
ਰੱਬਾ ਮੈਨੂੰ ਤੂੰ ਬੱਸ
ਮੇਰੀ ਮਾਂ ਮੋੜ ਦੇ