Teri Galli
ਖਿੜੀਆਂ ਸੀ ਧੁਪਾਂ ਸਨ 14 ਦਾ ਸਿਆਲ ਸੀ
ਉੱਠਦਿਆਂ ਨੂੰ ਬਹਿੰਦਿਆਂ ਨੂੰ ਤੇਰਾ ਹੀ ਖਿਆਲ ਸੀ
ਓਦੋ ਅਸਮਾਨ ਥੋੜਾ ਨਿਵਾ ਨਿਵਾ ਲੱਗਦਾ ਸੀ
ਓਹੋ ਵੀ ਤਾਂ ਤੇਰਾ ਹੱਥ ਫੜੇ ਦਾ ਕਮਾਲ ਸੀ
ਹੁਣ ਲੱਭੇ ਨਾ ਜਹਾਜ਼ਾਂ ਵਿੱਚੋ ਨੀ
ਤੇਰੇ ਪਿਆਰ ਦਾ ਹੁਲਾਰਾ ਵੱਖਰਾ
ਭਾਵੇ ਫਿਰਦਾ ਵਲੈਤ ਘੁੰਮਦਾ
ਤੇਰੀ ਗੱਲੀ ਦਾ ਨਜ਼ਾਰਾ ਵੱਖਰਾ
ਭਾਵੇ ਫਿਰਦਾ ਵਲੈਤ ਘੁੰਮਦਾ
ਤੇਰੀ ਗੱਲੀ ਦਾ ਨਜ਼ਾਰਾ ਵੱਖਰਾ
ਮਿਲਣਾ ਮਿਲਾਉਣਾ ਕਿੱਥੇ ਗਾਨੀਆਂ ਤੇ ਖੜੇ ਸੀ
ਸਾਡੇ ਵਾਲੇ ਇਸ਼ਕ ਨਿਸ਼ਾਨੀਆਂ ਤੇ ਖੜੇ ਸੀ
ਖੋਰੇ ਤੂੰ ਵੀ ਖਤ ਰੱਖੇ ਹੋਣੇ ਸਾਂਭ ਕੇ
ਬੈਠ ਕੇ ਮੈਂ ਜਿਹੜੇ ਤੇਰੀ ਹਾਜ਼ਰੀ ਚ ਪੜੇ ਸੀ
ਉਂਝ ਦੁਨੀਆਂ ਬੇਥਾਰੀ ਬੱਸਦੀ
ਇੱਕ ਤੇਰਾ ਨੀ ਸਹਾਰਾ ਵੱਖਰਾ
ਭਾਵੇ ਫਿਰਦਾ ਵਲੈਤ ਘੁੰਮਦਾ
ਤੇਰੀ ਗੱਲੀ ਦਾ ਨਜ਼ਾਰਾ ਵੱਖਰਾ
ਭਾਵੇ ਫਿਰਦਾ ਵਲੈਤ ਘੁੰਮਦਾ
ਤੇਰੀ ਗੱਲੀ ਦਾ ਨਜ਼ਾਰਾ ਵੱਖਰਾ
ਹਾਏ ਵੇ ਸੋਹਣਿਆਂ
ਮੈਨੂੰ ਸੁਣਦਿਆਂ ਰਹਿਣੀਆਂ ਆ ਗੱਲਾਂ ਵੇ
ਕਹਿੰਦੇ ਹਵਾ ਵਿਚ ਰਹਿੰਦੀਆਂ ਨੇ
ਕਦੋ ਕਿੱਥੇ ਮਿਲੇ ਸੀ ਤਰੀਕਾਂ ਤਾਈ ਯਾਦ ਵੇ
ਮੈਨੂੰ ਤੇਰੇ ਹੱਥਾਂ ਦੀਆਂ ਲੀਕਾਂ ਤਾਈ ਯਾਦ ਵੇ
ਤੇਰੇ ਦਿੱਤੇ ਖ਼ਤਾਂ ਵਿੱਚੋ ਉੱਡਣ ਭੰਬੀਰੀਆਂ
ਅੱਜ ਵੀ ਨੇ ਯਾਦ ਮੈਨੂੰ ਥੋਡੀਆਂ ਸਕੀਰੀਆਂ
ਅੱਜ ਵੀ ਨੇ ਹੀਰਿਆਂ ਦੇ ਹਾਰ ਨਾਲੋਂ ਕੀਮਤੀ
ਮੇਲੇ ਚੋ ਖਰੀਦੀਆਂ ਜਿਹੜੀਆਂ ਝੰਜਰੀਆਂ
ਹੁਣ ਪਿਆਰ ਬੜੇ ਮਹਿੰਗੇ ਹੋ ਗਏ
ਔਖਾ ਚੱਲਦਾ ਗੁਜਾਰਾ ਵੱਖਰਾ
ਭਾਵੇ ਫਿਰਦਾ ਵਲੈਤ ਘੁੰਮਦਾ
ਤੇਰੀ ਗੱਲੀ ਦਾ ਨਜ਼ਾਰਾ ਵੱਖਰਾ
ਭਾਵੇ ਫਿਰਦਾ ਵਲੈਤ ਘੁੰਮਦਾ
ਤੇਰੀ ਗੱਲੀ ਦਾ ਨਜ਼ਾਰਾ ਵੱਖਰਾ