Jinde Meriye
ਫੱਟ ਲਗ ਗਏ ਜਿਗਰ ਤੇ ਡੂੰਗੇ
ਹੰਜੂਆ ਨਾ ਧੋ ਲੈਣ ਦੇ
ਫੱਟ ਲਗ ਗਏ ਜਿਗਰ ਤੇ ਡੂੰਗੇ
ਹੰਜੂਆ ਨਾ ਧੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਚੰਨ ਚੜਦੇ ਨੂ ਹੁੰਦੀਯਾ ਸਲਾਮਾਂ
ਨੇਹਰੇਯਾ ਦਾ ਕੌਣ ਦਰਦੀ
ਪੱਲੇ ਆਸ਼ਿਕ਼ਾਂ ਦੇ ਹੁੰਦੇ ਹੌਂਕੇ ਹਾਂ ਵੇ
ਚੋਰੇਯਾ ਚ ਜਿੰਦ ਖਰਦੀ
ਚੋਰੇਯਾ ਚ ਜਿੰਦ ਖਰਦੀ
ਸਾਡੀ ਨੈਨਾ ਚ ਤਿੜਕ ਗਏ ਸੁਪਨੇ
ਤੂ ਚੂਰ ਚੂਰ ਹੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਸਾਡੇ ਸਾਹਾਂ ਚ ਬਲ ਦੀਆਂ ਲਾਟਾਂ
ਤੰਦੂਰ ਵਾਂਗੂ ਸੀਨਾ ਤੱਪਦਾ
ਏਹੇ ਇਸ਼੍ਕ਼ ਲਯੂਗਾ ਜਾਨ ਮੇਰੀ
ਮੈਂ ਵਿਚੋ ਵਿਚ ਜਾਵਾਂ ਖਾਪਦਾ
ਸਾਡੇ ਥਿੜਕੇ ਕਦਮ ਕਿਦਾਂ ਤੂਰੀਏ
ਜਰਾ ਕੁ ਖਲੋ ਲੇਹੁਣ ਦੇ
ਨੀ ਜਿੰਦੇ ਮੇਰੀਏ
ਗਲੇ ਵਿਚ ਬਾਹਾਂ ਪਾਕੇ ਰੱਜ ਰੱਜ ਰੋ ਲੈਣ ਦੇ
ਹੋ ਓ, ਅਸੀਂ ਸੂਲਾਂ ਦੀ ਸੇਜ ਤੇ ਸੌਂਕੇ
ਕਰਜ਼ਾ ਚੁਕੋਨਾ ਪ੍ਯਾਰ ਦਾ
ਸਾਰੀ ਉਮਰ ਤੜਪਦੇ ਰਿਹਨਾ
ਹਿਜਰ ਹੰਡੌਣਾ ਯਾਰ ਦਾ
ਹਿਜਰ ਹੰਡੌਣਾ ਯਾਰ ਦਾ
ਲਾਰੇ ਤੇਰੇ ਨੀ ਮੋਤੀਯਾਂ ਵਰਗੇ
ਯਾਦਾਂ ਚ ਪਰੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਹੋ, ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਐਨਾ ਮਿੱਲਜੇ ਪ੍ਯਾਰ ਤੈਨੂੰ ਹੋਰ ਦਾ
ਨੀ ਜਿੰਦੇ ਜਸਬੀਰ ਭੁਲ ਜਾਏ
ਲਵੇ ਸੁਖਾਂ ਚ ਸੁਵਰ੍ਗ ਦੇ ਝੂਟੇ
ਨੀ ਮਰੇਈ ਤਸਵੀਰ ਭੁਲ ਜਾਏ, ਮੇਰੀ ਤਸਵੀਰ ਭੁਲ ਜਾਏ
ਗੁਣਾਚੌਰਿਆ ਦੁਆਵਾਂ ਕਰੇ ਤੇਰੇ ਲਈ
ਆਸਾਂ ਦੇ ਬੂਹੇ ਢੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ
ਜਿੰਦੇ ਮੇਰੀਏ ਗਲੇ ਚ ਬਾਹਾਂ ਪਾਕੇ
ਨੀ ਰੱਜ ਰੱਜ ਰੋ ਲੈਣ ਦੇ