Kamli

Veet Baljit, Kammy Grewal

ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ
(ਉਹਨੇ ਦਿਲ ਮੰਗ-, ਦਿਲ ਮੰਗ-, ਉਹਨੇ ਦਿਲ ਮੰਗਿਆ ਤੇ...)
ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ
(ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ)
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ
ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ
ਦਿਲ ਟੁੱਟੇ ਤੋਂ ਵੀ ਸੁੱਟਣੋਂ ਨਾ ਟਲ਼ੀ, ਚੰਦਰੀ
ਹੋ, ਜ਼ੁਲਫ਼ਾਂ ਦੇ ਜਾਲ ਨੂੰ (ਦੇ ਜਾਲ ਨੂੰ, ਦੇ ਜਾਲ ਨੂੰ)
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ, ਜੱਟ ਦੇ ਰੁਮਾਲ ਨੂੰ
ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਹੋ, ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ(ਲਾ-ਲਾ ਕੇ, ਲਾ-ਲਾ ਕੇ)

ਕਹਿੰਦੀ ਅੱਜ ਤੋਂ ਨਾ ਸੁਣੂੰ ਤੇਰੇ ਗੀਤ ਵੇ
(ਕਹਿੰਦੀ ਅੱਜ ਤੋਂ ਨਾ ਸੁਣੂੰ ਤੇਰੇ ਗੀਤ ਵੇ)
ਭਾਵੇਂ ਸਿਰੇ ਦਾ ਲਿਖਾਰੀ ਤੇਰਾ Veet ਵੇ
ਕਹਿੰਦੀ ਅੱਜ ਤੋਂ ਨਾ ਸੁਣੂੰ ਤੇਰੇ ਗੀਤ ਵੇ
ਭਾਵੇਂ ਸਿਰੇ ਦਾ ਲਿਖਾਰੀ ਤੇਰਾ Veet ਵੇ
ਮਨਕਿਰਤਾ, ਵੇ ਤੇਰੇ ਬਿਨਾਂ ਕੀਹਨੇ ਬੁਝਣਾ ਵੇ ਦਿਲ ਦੇ ਸਵਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ, ਜੱਟ ਦੇ ਰੁਮਾਲ ਨੂੰ
ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਹੋ, ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ (ਲਾ-ਲਾ ਕੇ, ਲਾ-ਲਾ ਕੇ)

ਸੂਟ ਚੰਦਰੀ ਨੇ ਫਸਵੇਂ ਜਿਹੇ ਪਾ ਲਏ, ਓਏ
(ਸੂਟ ਚੰਦਰੀ ਨੇ ਫਸਵੇਂ ਜਿਹੇ ਪਾ ਲਏ, ਓਏ)
ਜੋੜੇ ਝਾਂਜਰਾਂ ਦੇ ਸੱਜਰੇ ਘੜਾ ਲਏ, ਓਏ
ਸੂਟ ਚੰਦਰੀ ਨੇ ਫਸਵੇਂ ਜਿਹੇ ਪਾ ਲਏ, ਓਏ
ਜੋੜੇ ਝਾਂਜਰਾਂ ਦੇ ਸੱਜਰੇ ਘੜਾ ਲਏ, ਓਏ
ਉਤੋਂ ੧੮'ਵੇ ਵਰੇ ਦੀ ਅੱਗ ਲਾਉਂਦੀ ਗਰਮੀ ਹੋ, ਚੜ੍ਹਦੇ ਸਿਆਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ, ਜੱਟ ਦੇ ਰੁਮਾਲ ਨੂੰ
ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਹੋ, ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ (ਲਾ-ਲਾ ਕੇ, ਲਾ-ਲਾ ਕੇ)

ਟਿੱਕਾ ਮੱਥੇ ਉਤੇ ਕਰਦਾ ਬਗ਼ਾਵਤਾਂ
(ਟਿੱਕਾ ਮੱਥੇ ਉਤੇ ਕਰਦਾ ਬਗ਼ਾਵਤਾਂ)
ਕੋਕਾ ਅੱਲ੍ਹੜ ਦਾ ਕਰਦਾ ਸ਼ਰਾਰਤਾਂ
ਟਿੱਕਾ ਮੱਥੇ ਉਤੇ ਕਰਦਾ ਬਗ਼ਾਵਤਾਂ
ਕੋਕਾ ਅੱਲ੍ਹੜ ਦਾ ਕਰਦਾ ਸ਼ਰਾਰਤਾਂ
ਸਾਥੋਂ ਦਿਲ ਟੁੱਟਿਆ ਤਾਂ ਸੁਰਮੇ ਨੇ ਰੁਲਣਾ ਹੋ, ਗੱਲ੍ਹਾਂ ਦੇ ਗੁਲਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ, ਜੱਟ ਦੇ ਰੁਮਾਲ ਨੂੰ
ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਹੋ, ਕਮਲੀ ਦੇ ਹਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ(ਲਾ-ਲਾ ਕੇ, ਲਾ-ਲਾ ਕੇ)

(ਜ਼ੁਲਫ਼ਾਂ ਦੇ ਜਾਲ ਨੂੰ)
(ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ)

Curiosidades sobre la música Kamli del Mankirt Aulakh

¿Quién compuso la canción “Kamli” de Mankirt Aulakh?
La canción “Kamli” de Mankirt Aulakh fue compuesta por Veet Baljit, Kammy Grewal.

Músicas más populares de Mankirt Aulakh

Otros artistas de Dance music