Jhanjar Chaandi Di
ਅੱਖੀਆਂ ਦੇ ਵਿਚ ਸੁਰਮੇ ਦਾਨੀ ਕਰਕੇ ਆ ਗਈ ਖਲੀ
ਰੇਸ ਫੋਰਡ ਦੀ ਦੱਬੀ ਆਉਂਦਾ ਪਾ ਕੇ ਜੱਟ ਟਰਾਲੀ
ਪੈਰ ਪਛੜ ਕੇ ਖੜ ਗਈ ਮੋਡ਼ ਤੇ ਤੜਕੇ ਤੂੰ ਸਰਕਾਰੇ
ਨੀ ਝਾਂਜਰ ਚਾਂਦੀ ਦੀ ਸੁੱਟ ਗਈ ਜਾਣਕੇ ਨਾਰੇ
ਨੀ ਗੱਭਰੂ ਸੱਪ ਵਰਗਾ ਕੀਲ ਲਿਆ ਮੁਟਿਆਰੇ
ਨੀ ਝਾਂਜਰ ਚਾਂਦੀ ਦੀ ਚਾਂਦੀ ਦੀ,( ਚਾਂਦੀ ਦੀ)
ਅੱਖੀਆ ਦੇ ਵਿਚ ਸੁਰਮੇ ਦਾਨੀ ਕਰਕੇ ਆ ਗਈ ਖਾਲੀ
ਹਾ ਫੁੱਲਾ ਵਰਗੀ ਜੱਟੀ ਵੇਖ ਕੇ ਜੱਟ ਬਣ ਗਏ ਨੇ ਮਾਲੀ
ਚੰਦਰੀ ਇਹ ਰਫਲ ਅੱਖਾਂ ਦੀ ਚਲ ਪਈ ਦਿਨੇ ਦਿਹਾਡ਼ੇ
ਝਾਂਜਰ ਚਾਂਦੀ ਦੀ ਪਾਉਦੀ ਫਿਰੇ ਪਵਾੜੇ
ਗੱਭਰੂ ਮੋਗੇ ਦੇ ਕੱਲ ਲਡ਼ ਪਏ ਫਗਵਾੜੇ
ਝਾਂਜਰ ਚਾਂਦੀ ਦੀ
ਤੁਰਦੀ ਦੀ ਤੇਰੀ ਤੋਰ ਰਕਾਨੇ ਭਰਮ ਜਿਹਾ ਇਕ ਪਾ ਗਈ
ਜਦ ਤੂੰ ਸਿੱਟੀ ਗੁੱਤ ਘੁਮਾਕੇ ਮਗਰ ਮੁੰਡੇ ਨੂੰ ਲਾ ਗਈ
ਐਸਾ ਤੇਰੇ ਪਿਛੇ ਲੱਗਿਆ ਨਾ ਮੁੜਿਆ ਮਗਰ ਦੁਬਾਰੇ
ਨੀ ਝਾਂਜਰ ਚਾਂਦੀ ਦੀ ਸੁੱਟ ਗਈ ਜਾਣਕੇ ਨਾਰੇ
ਨੀ ਗੱਭਰੂ ਸੱਪ ਵਰਗਾ ਕੀਲ ਲਿਆ ਮੁਟਿਆਰੇ
ਨੀ ਝਾਂਜਰ ਚਾਂਦੀ ਦੀ ਸੁੱਟ ਗਈ ਜਾਣਕੇ ਨਾਰੇ
ਨੀ ਝਾਂਜਰ ਚਾਂਦੀ ਦੀ ਝਾਂਜਰ ਚਾਂਦੀ ਦੀ
ਝਾਂਜਰ ਚਾਂਦੀ ਦੀ
ਹੁਸਨ ਮੇਰੇ ਨੂੰ ਕਾਪੀ ਕਰਕੇ ਪਰੀਆ ਰੱਬ ਬਣਾਵੇ
ਮੇਰੇ ਖਾਤਰ ਮਿੱਟੀ ਸਪੈਸ਼ਲ ਕਿਥੋ ਲੱਭ ਲਿਆਵੇ
ਤੇਰੇ ਵਰਗੇ ਚੋਬਰ ਤਾਹੀ ਕੱਢ ਦੇ ਫਿਰਦੇ ਹਾੜੇ
ਵੇ ਝਾਂਜਰ ਚਾਂਦੀ ਦੀ ਪਾਉਦੀ ਫਿਰੇ ਪਵਾੜੇ
ਗੱਭਰੂ ਮੋਗੇ ਦੇ ਕੱਲ ਲਡ਼ ਪਏ ਫਗਵਾੜੇ
ਝਾਂਜਰ ਚਾਂਦੀ ਦੀ ਪਾਉਦੀ ਫਿਰੇ ਪਵਾੜੇ
ਝਾਂਜਰ ਚਾਂਦੀ ਦੀ
ਬੈਂਸ ਬੈਂਸ ਮੈਨੂੰ ਕਹਿਣ ਵਾਲੀਏ ਜ਼ੀਓਂਦੀ ਰਹੇ ਰਕਾਨੇ
ਇਸ਼ਕ ਚ ਹੋਏ ਵਾਧ ਘਾਟ ਦੇ ਜੱਟ ਭਰੂ ਹਰਜਾਨੇ
ਜੇ ਕੋਈ ਤੇਰੇ ਵੱਲ ਝਾਕਿਆ ਸਿਰ ਜਾਣੇ ਨੇ ਪਾੜੇ
ਨੀ ਝਾਂਜਰ ਚਾਂਦੀ ਦੀ ਸੁੱਟ ਗਈ ਜਾਣਕੇ ਨਾਰੇ
ਨੀ ਗੱਭਰੂ ਸੱਪ ਵਰਗਾ ਕੀਲ ਲਿਆ ਮੁਟਿਆਰੇ
ਨੀ ਝਾਂਜਰ ਚਾਂਦੀ ਦੀ ਨੀ ਝਾਂਜਰ ਚਾਂਦੀ ਦੀ
ਪਤਾ ਸੀ ਮੈਨੂੰ ਤੇਰੇ ਜੇਹਾ ਕੋਈ ਦਿਲ ਮੇਰੇ ਨੂੰ ਠੱਗੂ
ਤੇਰੀ ਮੇਰੀ ਮੇਰੀ ਤੇਰੀ ਜੋੜੀ ਸੋਹਣੀ ਲੱਗੂ
ਸੁਣਿਆ ਮੁੰਡੇ ਮਾਲਵੇ ਵਾਲੇ ਹੁੰਦੈ ਨਹੀਓ ਮਾੜੇ
ਵੇ ਝਾਂਜਰ ਚਾਂਦੀ ਦੀ
ਓਏ ਮੱਖਣਾ ਤੈਨੂੰ ਮਿਲੀ ਮਲਾਈ
ਆਖਣ ਮੈਨੂੰ ਸਾਰੇ ਨੀ ਝਾਂਜਰ ਚਾਂਦੀ ਦੀ
ਪਾਂਉਦੀ ਫਿਰੇ ਪਵਾੜੇ ਗੱਭਰੂ ਮੋਗੇ ਦੇ
ਕੱਲ ਲੜ ਪਏ ਫਗਵਾੜੇ ਝਾਂਜਰ ਚਾਂਦੀ ਦੀ
ਸੁੱਟ ਗਈ ਜਾਣਕੇ ਨਾਰੇ ਨੀ ਗੱਭਰੂ ਸੱਪ ਵਰਗਾ
ਕੀਲ ਲਿਆ ਮੁਟਿਆਰੇ ਨੀ ਝਾਂਜਰ ਚਾਂਦੀ ਦੀ