Sucha
ਗਿਆਰਾਂ ਖੂਨ ਕਿੱਤੇ ਸੁਚਾ ਫਾਹੇ ਲੱਗ ਗਿਆ
ਬੰਨ ਤੀ ਤਰੀਕ ਸਾਰੇ ਢੋਲ ਵੱਜ ਗਿਆ
ਫਾਂਸੀ ਦੇਣ ਲੱਗੇ ਸੂਚਾ ਹੈ ਪੁਕਾਰਦਾ
ਆਖਰੀ ਸੁਨੇਹਾ ਲੋਕੋ ਜਾਂਦੀ ਵਾਰਦਾ
ਆਜੇ ਕੋਈ ਦਰਾਂ ਮੂਹਰੇ ਝੋਲੀ ਅੱਡ ਕੇ
ਮੋੜੀਏ ਨਾ ਖੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਪਹਿਲਾ ਖੂਨ ਕੀਤਾ ਕੂਕਰ ਹੰਕਾਰੀ ਦਾ
ਦੂਜਾ ਭਾਰ ਤੀਜਾ ਭਾਬੋ ਵੀਰੋ ਨਾਰੀ ਦਾ
ਗੌਆਂ ਛੜਵਾਈਆਂ ਬੁੱਚੜਾਂ ਨੂੰ ਮਾਰਕੇ
ਪੰਜੇ ਪਾਪੀ ਰੱਖਤੇ ਵਿਚਾਲੋਂ ਪਾੜ ਕੇ
ਅਹਿਮਦ ਪਠਾਣ ਸਿਰ ਤੋਂ ਮਸਲਿਆਂ
ਵੱਡੇ ਨਾਗ ਜੇਹਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਰਾਜ ਕੌਰ ਨੂੰ ਸੀ ਦੁਨੀਆਂ ਤੋਂ ਤੋਰਿਆ
ਫੇਰ ਵੱਡੇ ਵੇਲੀ ਗੱਜਣ ਨੂੰ ਰੋਡੀਆ
ਟੱਕਰਿਆ ਨਹੀ ਮਹਾ ਸਿੰਘ ਨੂੰ ਬੋਹਤ ਭਾਲਿਆ
ਵੱਧੀ ਸੀ ਗੀ ਓਹਦੀ ਰੱਬ ਨੇ ਬਚਾ ਲਿਆ
ਚਾਰੇ ਪਾਸੇ ਹੋਣੀ ਮੈਨੂੰ ਘੇਰਾ ਕੱਧ ਕੇ
ਚੱਕ ਲਈਏ ਦੇਹਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਆਪ ਕੋਲੋ ਛੋਟੇ ਤੇ ਜ਼ੁਲਮ ਢਾਈਏ ਨਾ
ਕਦੇ ਵੀ ਕਿਸੇ ਦੀ ਅਣਖ ਝੁਕਈਏ ਨਾ
ਭਾਵੇਂ ਕੋਈ ਕਿੰਨੀਆਂ ਨੂੰ ਦੇਵੇ ਮਾਰ ਜੀ
ਗੌਰਮੇਂਟ ਫਾਹੇ ਲਾਉਂਦੀ ਇੱਕੋ ਵਾਰ ਜੀ
ਅੱਜ ਕਿੱਸੇ ਕੱਲ ਤੁਰਨਾ ਹਰੇਕ ਨੇ
ਰੱਬ ਦੇ ਕਚੇਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਹੁਣ ਸੀਸ ਸਭ ਦੇ ਚੁਕਾਵਾਂ ਚਰਨੀ
ਜਾਂਦੀ ਵਾਰੀ ਫਤਿਹ ਮਨਜ਼ੂਰ ਕਰਨੀ
ਵਕਤ ਅਖੀਰ ਸੂਰਮੇ ਦਾ ਆਇਆ ਹੈ
ਜਾਲਮਾਂ ਨੇ ਗੱਲ ਵਿੱਚ ਫਾਹਾ ਪਾਇਆ ਹੈ
ਚਲਿਆ ਨਿਭਾ ਕੇ ਲਿਖਿਆ ਖੁਦਾ ਨੇ ਜੋ
ਕਰਮਾ ਦੇ ਢੇਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਖਿੱਚ ਦਿੱਤਾ ਫੱਟਾ ਤਣੀ ਗਈ ਤੰਦ ਬਈ
ਨਿਕਲ ਗਈ ਜਾਨ ਜੁੜ ਗਏ ਨੇ ਦੰਦ ਬਈ
ਮਾਰ ਦਾ ਨਰਾਇਣ ਢਾਹਾਂ ਮਾਰ ਸੁਚੀਆ
ਬੋਲਦਾ ਨਹੀ ਵੀਰਾ ਕਿਹੜੀ ਗੱਲੋਂ ਰੁਸਿਆ
ਦੇਓਂ ਵਾਲਾ ਅਲਬੇਲਾ ਲਾਕੇ ਕਲਮਾ
ਲਿਖ ਗਿਆ ਏ ਸ਼ਾਇਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ
ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ
ਛੱਡੀਏ ਨਾ ਵੈਰੀ ਨੂੰ