Sama
ਇਹ ਸਮਾਂ ਜੋ ਚਲਦਾ ਰੁਕਿਆਂ ਨਾ
ਵੇ ਮੇਰਾ ਇੰਤਜ਼ਾਰ ਵੀ ਮੁਕਿਆ ਨਾ
ਮੁੜ ਤੂੰ ਵੀ ਦਰ ਤੇ ਢੁਕਿਆ ਨਾ
ਵੇ ਮੇਰਾ ਸਾਹ ਵੀ ਚੰਦਰਾ ਰੁਕਿਆਂ ਨਾ
ਬੂਹੇ ਵੱਲ ਰਹਿੰਦੀ ਰਹੀ
ਵੇ ਮੈਂ ਖੁਦ ਨੂੰ ਕਹਿੰਦੀ ਰਹੀ
ਇਤਬਾਰ ਜ਼ਰਾ ਕਰ ਲੈ
ਉਹ ਮੁੜ ਕੇ ਆਵੇਗਾ
ਮੇਰੇ ਹੰਜੂ ਹੱਸਦੇ ਰਹੇ
ਮੈਨੂੰ ਸਭ ਕੁਜ ਦੱਸਦੇ ਰਹੇ
ਮੈਂ ਤਾਂ ਵੀ ਹੱਸ ਕਿਹਾ
ਉਹ ਮੈਨੂੰ ਗੱਲ ਨਾਲ ਲਾਵੇਗਾ
ਨਾ ਤੂੰ ਮੁੜ੍ਹਿਆ ਦਿਨ ਰਾਤ ਗਏ
ਨੈਣਾ ਦਾ ਜੋੜਾ ਝੁਕਿਆ ਨਾ
ਇਹ ਸਮਾਂ ਜੋ ਚਲਦਾ ਰੁਕਿਆਂ ਨਾ
ਵੇ ਮੇਰਾ ਇੰਤਜ਼ਾਰ ਵੀ ਮੁਕਿਆ ਨਾ
ਮੁੜ ਤੂੰ ਵੀ ਦਰ ਤੇ ਢੁਕਿਆ ਨਾ
ਵੇ ਮੇਰਾ ਸਾਹ ਵੀ ਚੰਦਰਾ ਰੁਕਿਆਂ ਨਾ
ਚੱਲ ਗ਼ਲਤੀ ਮੰਨਦੀ ਆ
ਤੇਰੇ ਬਿਨ ਟੋਯੀ ਨੀ
ਮੈਨੂੰ ਮਾਫ ਤੂੰ ਕਰਦੇ ਵੇ
ਉਂਝ ਗ਼ਲਤੀ ਕੋਈ ਨੀ
ਇਕ ਤੇਰੀ ਜੁਦਾਈ ਬਾਝੋਂ
ਵੇ ਮੈਂ ਸਭ ਕੁਜ ਸਹਿ ਸਕਦੀ
ਮੈਨੂੰ ਸਾਹਾਂ ਬਿਨ ਰਹਿ ਲੂ
ਤੇਰੇ ਬਿਨ ਨੀ ਰਹਿ ਸਕਦੀ
ਤੂੰ ਵੀ ਤਾਂ ਕਹਿੰਦਾ ਸੀ
ਮੇਰੀ ਜ਼ਿੰਦਗੀ ਤੇਰੀ
ਫੇਰ ਕਿਉਂ ਨਾ ਆਓਂਦੀ ਵੇ
ਤੈਨੂੰ ਹੁਣ ਯਾਦ ਮੇਰੀ
ਮੇਰਾ ਰੋਂਦੀ ਦਾ ਦੁੱਖ ਟੋਂਦੀ ਦਾ
ਤੂੰ ਹਾਲ ਵੀ ਆ ਕੇ ਪੁੱਛਿਆ ਨਾ
ਇਹ ਸਮਾਂ ਜੋ ਚਲਦਾ ਰੁਕਿਆਂ ਨਾ
ਵੇ ਮੇਰਾ ਇੰਤਜ਼ਾਰ ਵੀ ਮੁਕਿਆ ਨਾ
ਮੁੜ ਤੂੰ ਵੀ ਦਰ ਤੇ ਢੁਕਿਆ ਨਾ
ਵੇ ਮੇਰਾ ਸਾਹ ਵੀ ਚੰਦਰਾ ਰੁਕਿਆਂ ਨਾ
ਤੇਰੇ ਬਿਨ ਕੁਜ ਵੀ ਨਹੀ
ਜ਼ਿੰਦਗੀ ਬਿਲਾਸ ਮੈਨੂੰ
ਤੂੰ ਹਰ ਗੱਲ ਚ ਜਤਾਉਂਦਾ ਸੈ
ਕਿੰਨੀ ਮੈਂ ਖਾਸ ਤੈਨੂੰ
ਜੇ ਮੈਨੂੰ ਏਨਾ ਚਹੋਣਾ ਐ
ਮੁੜ ਕਿਉਂ ਨਾ ਆਉਣਾ ਐ
ਕਿਸ ਕਰਕੇ ਦਿਲ ਤੇਰਾ
ਤੂੰ ਕਾਫ਼ੀਰ ਕਰਿਆ ਐ
ਲੇਖਾਂ ਨਾਲ ਜ਼ਿੱਦ ਕਰਕੇ
ਕਿੰਨਾ ਕੁਜ ਜਰ ਜਰ ਕੇ
ਤੂੰ ਸਭ ਜਾਣਦਾ ਐ
ਮੈਂ ਤੇਰਾ ਕਿੰਨਾ ਕਰਿਆ ਐ
ਕੀ ਤੰਨ ਮੇਰਾ ਕੀ ਮੰਨ ਮੇਰਾ
ਤੇਰੇ ਤੋਂ ਕੁਜ ਵੀ ਲੁਕਿਆ ਨਾ
ਇਹ ਸਮਾਂ ਜੋ ਚਲਦਾ ਰੁਕਿਆਂ ਨਾ
ਵੇ ਮੇਰਾ ਇੰਤਜ਼ਾਰ ਵੀ ਮੁਕਿਆ ਨਾ
ਮੁੜ ਤੂੰ ਵੀ ਦਰ ਤੇ ਢੁਕਿਆ ਨਾ
ਵੇ ਮੇਰਾ ਸਾਹ ਵੀ ਚੰਦਰਾ ਰੁਕਿਆਂ ਨਾ