Poonian
ਵੇ ਕਿਵੇਂ ਦੱਸ ਕੱਤਾ ਪੂਣੀਆਂ
ਮੈਨੂੰ ਪੂਣੀਆਂ ਚੋਂ ਦਿਸਦਾ ਐ ਤੂੰ
ਕੱਤਦੀ ਨੁੰ ਆਉਂਦੀ ਸੰਗ ਵੇ
ਤੂੰ ਹਸੇ ਜਾਨ ਜਾਨ ਵੇਖ ਮੇਰਾ ਮੂੰਹ
ਮੈਨੂੰ ਛੇੜ ਦੀ ਆ ਭਾਬੀਆਂ ਵੇ
ਦਿਲਾਂ ਦੀ ਆ ਚਾਬੀਆਂ ਵੇ
ਫੇਰ ਉਸ ਥਾਂ ਤੋ ਝੱਟ ਨੱਸ ਦੀ
ਹੌਲੀ ਹੌਲੀ ਬੁੱਲੀਆਂ ਚੋਂ
ਤੇਰਾ ਨਾਮ ਲੈਕੇ
ਫੇਰ ਓਸੇ ਪਲ ਬੁੱਲੀਆਂ ਨੁੰ ਕੱਸਦੀ
ਵੇ ਰਣਬੀਰ ਗਰੇਵਾਲ ਵੇ
ਮੇਰਾ ਕੰਬੇਯਾ ਪਿਆ ਐ ਲੂੰ ਲੂੰ
ਕਿਵੇਂ ਦੱਸ ਕੱਤਾ ਪੂਣੀਆਂ
ਮੈਨੂੰ ਪੂਣੀਆਂ ਚੋਂ ਦਿਸਦਾ ਐ ਤੂੰ
ਕੱਤਦੀ ਨੁੰ ਆਉਂਦੀ ਸੰਗ ਵੇ
ਤੂੰ ਹਸੇ ਜਾਨ ਜਾਨ ਵੇਖ ਮੇਰਾ ਮੂੰਹ
ਹਾਂ ਤੇਰਿਆਂ ਖ਼ਿਆਲਾਂ ਚ ਖ਼ਿਆਲ ਮੇਰਾ ਖੋਇਆ
ਮੈਥੋਂ ਰੁਸ ਗਏ ਨੇਂ ਤੱਕਲੇ ਦੇ ਤੰਦ ਵੇ
ਤੇਰੇ ਬਾਰੇ ਸੋਚ ਸੋਚ ਕੰਭਨੀ ਜੀ ਛਿੜੀ ਜਾਵੇ
ਜੁੜ ਗਏ ਨੇਂ ਮੇਰੇ 32 ਦੰਦ ਵੇ
ਤੇਰੇ ਬਾਰੇ ਸੋਚ ਸੋਚ ਕੰਭਨੀ ਜੀ ਛਿੜੀ ਜਾਵੇ
ਜੁੜ ਗਏ ਨੇਂ ਮੇਰੇ 32 ਦੰਦ ਵੇ
ਹੋ ਕਾਹਨੂੰ ਐਨਾ ਤੰਗ ਕਰਦੇ
ਆਪਣੀ ਹੀ ਜਿੰਦ ਜਾਨ ਨੁੰ
ਕਿਵੇਂ ਦੱਸ ਕੱਤਾ ਪੂਣੀਆਂ
ਮੈਨੂੰ ਪੂਣੀਆਂ ਚੋਂ ਦਿਸਦਾ ਐ ਤੂੰ
ਕੱਤਦੀ ਨੁੰ ਆਉਂਦੀ ਸੰਗ ਵੇ
ਤੂੰ ਹਸੇ ਜਾਨ ਜਾਨ ਵੇਖ ਮੇਰਾ ਮੂੰਹ
ਹੋ ਕੁੜੀਆਂ ਕਵਾਰੀਆਂ ਤੋਂ
ਬੜੀ ਔਖੀ ਸਾਂਭ ਹੁੰਦੀ
ਬੇੜੀ ਸੱਚੇ ਇਸ਼ਕ ਤੂਫ਼ਾਨ ਚ
ਤੈਨੂੰ ਦੇਖ ਦੇਖ ਕੇ ਹੀ ਚੂਰ ਹੋ ਜਾਂਦਾ
ਉਂਝ ਬੜਾ ਐ ਗ਼ਰੂਰ ਵੀ ਰਕਾਨ ਚ
ਤੈਨੂੰ ਦੇਖ ਦੇਖ ਕੇ ਹੀ ਚੂਰ ਹੋ ਜਾਂਦਾ
ਉਂਝ ਬੜਾ ਐ ਗ਼ਰੂਰ ਵੀ ਰਕਾਨ ਚ
ਸੰਧੂਆਂ ਸ਼ਾਇਰ ਕਹਿ ਗਏ
ਹੁੰਦਾ ਹਾਨ ਹੈ ਪਿਆਰਾ ਹਾਨ ਨੁੰ
ਕਿਵੇਂ ਦੱਸ ਕੱਤਾ ਪੂਣੀਆਂ
ਮੈਨੂੰ ਪੂਣੀਆਂ ਚੋਂ ਦਿਸਦਾ ਐ ਤੂੰ
ਕੱਤਦੀ ਨੁੰ ਆਉਂਦੀ ਸੰਗ ਵੇ
ਤੂੰ ਹਸੇ ਜਾਨ ਜਾਨ ਵੇਖ ਮੇਰਾ ਮੂੰਹ