Nakhro
Yeah
Laddi Gill
ਓ, ਆਜੋ ਸੰਧੂ ਸਾਬ
ਰੂਪ ਤੇਰਾ ਰਾਖੀ ਮੰਗਦਾ, ਨਜ਼ਰਾਂ ਹੁਣ ਬੁਰੀਆਂ ਤੋਂ
ਇਸ਼ਕ ਮੇਰਾ ਹਾਮੀ ਭਰਦਾ, ਦਰਦਾਂ ਲਈ ਛੁਰੀਆਂ ਤੋਂ

ਮਰਦੀ Gill Raunte ਤੇ ਤੂੰ
ਤੇਰੇ ਲਈ ਪਾਉਂਦਾ ਖੁੱਤੀ (ਤੇਰੇ ਲਈ ਪਾਉਂਦਾ ਖੁੱਤੀ)
ਨਖ਼ਰੋ ਤੇਰੀ ਅੜੀ ਪੁਗਾਉਂਦਾ, ਗੱਬਰੂ ਖੜਕਾਉਂਦਾ ਜੁੱਤੀ

ਨਖ਼ਰੋ ਤੇਰੀ ਅੜੀ ਪੁਗਾਉਂਦਾ
ਐਵੇਂ ਨਈਂ ਵੱਜਦੀ ਸੀਟੀ, ਸਾਰਾ ਤੇਰੀ ਤੋਰ ਦਾ ਰੌਲਾ
ਮਜਨੂੰ ਜੇ ਬਣਦੇ ਫ਼ਿਰਦੇ, ਲੱਗਦਾ ਪਊ ਪਾਉਣਾ ਥੌਲ੍ਹਾ
ਐਵੇਂ ਨਈਂ ਵੱਜਦੀ ਸੀਟੀ, ਸਾਰਾ ਤੇਰੀ ਤੋਰ ਦਾ ਰੌਲਾ
ਮਜਨੂੰ ਜੋ ਬਣਦੇ ਫ਼ਿਰਦੇ, ਲੱਗਦਾ ਪਊ ਪਾਉਣਾ ਥੌਲ੍ਹਾ
ਜ਼ਖਮਾਂ ਨੂੰ ਅਰਾਮ ਨਈਂ ਆਉਣਾ
ਚੱਲਦੀ ਆ ਰੁੱਤ ਕੁ-ਰੁੱਤੀ (ਚੱਲਦੀ ਆ ਰੁੱਤ ਕੁ-ਰੁੱਤੀ)
ਨਖ਼ਰੋ ਤੇਰੀ ਅੜੀ ਪੁਗਾਉਂਦਾ, ਗੱਬਰੂ ਖੜਕਾਉਂਦਾ ਜੁੱਤੀ
ਨਖ਼ਰੋ ਤੇਰੀ ਅੜੀ ਪੁਗਾਉਂਦਾ, ਗੱਬਰੂ ਖੜਕਾਉਂਦਾ ਜੁੱਤੀ
ਨਖ਼ਰੋ ਤੇਰੀ ਅੜੀ ਪੁਗਾਉਂਦਾ
ਓ, ਧੜਿਆਂ ਵਿੱਚ ਵੈਰ ਨੇ ਪੈਂਦੇ, ਅੱਲੜੇ ਤੇਰੇ ਝਾਕੇ ਤੋਂ
ਵੈਲੀ ਦੀ ਦਹਿਸ਼ਤ ਪੈਗੀ, ਕੀਤੇ ਕੱਲ੍ਹ ਵਾਕੇ ਤੋਂ
ਧੜਿਆਂ ਵਿੱਚ ਵੈਰ ਨੇ ਪੈਂਦੇ, ਅੱਲੜੇ ਤੇਰੇ ਝਾਕੇ ਤੋਂ
ਵੈਲੀ ਦੀ ਦਹਿਸ਼ਤ ਪੈਗੀ, ਕੀਤੇ ਕੱਲ੍ਹ ਵਾਕੇ ਤੋਂ
ਹੁਣ order ਕਿਵੇਂ ਅੱਖ ਤੇਰੀ ਦਾ
ਮੰਨੂ ਨਾ ਲੰਡੀ-ਬੁੱਚੀ (ਮੰਨੂ ਨਾ ਲੰਡੀ-ਬੁੱਚੀ)
ਨਖ਼ਰੋ ਤੇਰੀ ਅੜੀ ਪੁਗਾਉਂਦਾ, ਗੱਬਰੂ ਖੜਕਾਉਂਦਾ ਜੁੱਤੀ
ਨਖ਼ਰੋ ਤੇਰੀ ਅੜੀ ਪੁਗਾਉਂਦਾ, ਗੱਬਰੂ ਖੜਕਾਉਂਦਾ ਜੁੱਤੀ
ਨਖ਼ਰੋ ਤੇਰੀ ਅੜੀ ਪੁਗਾਉਂਦਾ
ਓ, ਦੱਸ ਕਿਹੜੇ ਸ਼ੌਂਕ ਪਾਲ਼ੇ ਆ, ਕੇਰਾਂ ਬਸ ਮੂੰਹੋਂ ਬੋਲ ਦੇ
ਜੱਟ ਸਾਰੇ ਕਰਦੂ ਪੂਰੇ, ਜੱਟੀਏ ਗੱਲ ਦਿਲ ਦੀ ਖੋਲ੍ਹ ਦੇ
ਦੱਸ ਕਿਹੜੇ ਸ਼ੌਂਕ ਪਾਲ਼ੇ ਆ, ਕੇਰਾਂ ਬਸ ਮੂੰਹੋਂ ਬੋਲ ਦੇ
ਓ, ਜੱਟ ਸਾਰੇ ਕਰਦੂ ਪੂਰੇ, ਜੱਟੀਏ ਗੱਲ ਦਿਲ ਦੀ ਖੋਲ੍ਹ ਦੇ
ਗੱਬਰੂ ਲੇਖਾਂ ਵਿੱਚ ਲਿਖ ਲਾ
ਜਾਗੀ ਤੇਰੀ ਕਿਸਮਤ ਸੁੱਤੀ, ਮੰਨਜਾ (ਜਾਗੀ ਤੇਰੀ ਕਿਸਮਤ ਸੁੱਤੀ)