Khaadku
ਓ ਸਾਡੇ ਸਿੰਗ ਓਥੇ ਫ਼ਸੇ
ਜਿੱਥੇ ਜ਼ੁਲਮੀ ਏ ਸੱਤਾ
ਸਾਡਾ ਅਸਲਾ ਏ ਪੀਰ
ਤੇ ਸਾਡਾ ਵੈਰੀ ਪੱਤਾ-ਪੱਤਾ
ਏ ਮੀਟਰਾਂ ਦੇ ਨਾਲ ਤਾਂ
ਬੁਖ਼ਾਰ ਚੈੱਕ ਹੁੰਦਾ ਏ
ਠੰਡੇ ਬੁਰਜ਼ ਤੋਂ ਪੁੱਛੀਂ
ਸਾਡਾ ਖ਼ੂਨ ਕਿੰਨਾ ਤੱਤਾ
ਬਾਗੀ ਸੀ ਬਾਬਾ ਨਾਨਕ
ਗੁਰੂ ਗੋਬਿੰਦ ਸਿੰਘ ਸੀ ਬਾਗ਼ੀ
ਬਾਗੀ ਹੋ ਬੰਦਾ ਬਣਿਆ
ਪਹਿਲਾਂ ਸੀ ਸਾਧ ਬੈਰਾਗੀ
ਲੰਬੀ ਏ ਲਿਸਟ ਨੀ ਦਿੱਲੀਏ
ਜੰਮਿਆ ਹਰ ਦੌਰ 'ਚ ਬਾਗ਼ੀ
47 ਵਿੱਚ ਬਾਗੀ ਫਿਰ 84 'ਚ ਬਾਗ਼ੀ
ਸਾਡੀਆਂ ਰਗਾਂ 'ਚ ਵੀ ਤਾਂ ਇਨ੍ਹਾਂ ਦਾ ਲਹੂ
ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ proud
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ
ਉਧਮ ਸਿੰਘ ਬਾਗੀ ਬਣਿਆ
ਗੋਰੀ ਸਰਕਾਰ ਵੇਲੇ
ਦੋ ਯੋਧੇ ਬਾਗੀ ਹੋ ਗਏ
ਪਾਪਣ ਮੁਟਿਆਰ ਵੇਲੇ
ਮਾਰ ਲਿਆ ਡਾਕਾ ਪੈੜਾਂ
ਦਿੱਲੀ ਬੁੱਕਦੇ ਵਿੱਚ ਛੱਡਗੇ
ਦੋ ਬਾਗ਼ੀ ਸਿਖਰ ਦੁਪਹਿਰੇ
ਪੂਨੇ ਵਿੱਚ ਜਾਗੋ ਕੱਢਗੇ
ਇੱਕੋ ਹੀ stand ਸਾਡਾ
ਏਦਾਂ ਈ ਰਹੂ
ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ proud
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ
ਇੱਜ਼ਤਾਂ ਸੀ ਮੋੜ ਲਿਆਉਂਦੇ
ਓਦੋਂ ਏਹ ਬਾਗ਼ੀ ਠੀਕ ਸੀ
ਵਿੱਕਦਾ ਚਮ ਟਕੇ-ਟਕੇ ਨੂੰ
ਗਜ਼ਨੀ ਦੀ ਮਾਰਕੀਟ ਸੀ
ਪੰਡਿਤ ਕਸ਼ਮੀਰੀ ਆ ਗਏ
ਮੁਗ਼ਲਾਂ ਦੇ ਮੂਹਰੇ ਹਾਰ ਕੇ
ਨੌਂਵੇਂ ਗੁਰੂ ਬਾਗ਼ੀ ਹੋ ਗਏ
ਪੰਡਿਤਾਂ ਲਈ ਸੀਸ ਵਾਰ ਕੇ
ਮੌਕੇ ਦੀ ਗੌਰਮਿੰਟ ਨਾਲ
ਕੋਈ ਵਿਰਲਾ ਖਹੂ
ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ proud
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ
ਫ਼ਸਲਾਂ ਜੋ ਪਾਲੇ ਬਾਗ਼ੀ
ਚੁੱਲ੍ਹੇ ਥੋਡੇ ਬਾਲੇ ਬਾਗੀ
ਬੰਪਰ 'ਤੇ ਕੇਸਰੀ ਝੰਡੇ
ਜੌਹਨ ਡੀਅਰ ਵਾਲੇ ਬਾਗ਼ੀ
ਖ਼ਾਲਸਾ ਏਡ ਵੀ ਬਾਗ਼ੀ
ਲੰਗਰ ਜੋ ਲਾਉਂਦੇ ਬਾਗ਼ੀ
ਚੀਨੇ ਜੋ ਲਿਖਦੇ ਬਾਗ਼ੀ
ਹੱਕ ਦੇ ਵਿੱਚ ਗਾਉਂਦੇ ਬਾਗ਼ੀ
ਲੱਥਣਾ ਨੀ ਟੈਗ
ਸਾਡਾ ਸਿਰ ਹੀ ਲਹੂ
ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ proud
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ