1984
Snipr
ਖੜ ਖੜ ਕਰਕੇ ਕੁੰਡਾ ਖੜਕਿਆ
ਸਭ ਜੁੱਲਿਆਂ ਦੇ ਵਿਚ ਲੁਕ ਗਏ
ਬਾਪੂ ਨੇ ਅਰਲ ਬੂਹੇ ਦੀ ਖੋਲੀ ਤਖਤ ਪੋਸ਼ ਤੋਂ ਉਠਕੇ
ਰੱਜੇ ਦਾਰੂ ਨਾਲ 5 ਪੁਲਿਸੀਏ ਘਰ ਨੂ ਪੈਗੇ ਟੁਟ ਕੇ
ਵਡੇ ਭਾਈ ਨੂ ਕੈਨਟਰ ਲੇਗੀ ਤੁਡੀ ਆਲੇਓ ਚੁਕ ਕੇ
ਛੋਟੀ ਭੇਣ ਦੀ ਪਾੜ ਕੇ ਚੁਣੀ ਗੱਲ ਵਡੀ ਬੀਬੀ ਦੇ ਥੁੱਕ ਕੇ
ਮਾਂ ਮੇਰੀ ਮੈਨੂ ਜੰਮਿਆ ਖਾੜਕੂ ਬਣਿਆ ਅੰਦਰੋ ਫੂਕ ਕੇ
ਮਾਂ ਮੇਰੀ ਮੈਨੂ ਜੰਮਿਆ ਖਾੜਕੂ ਬਣਿਆ ਅੰਦਰੋ ਫੂਕ ਕੇ
ਪੌਣੇ ਤਿੰਨ ਮੈਂ ਕੰਦ ਟੱਪ ਗਿਆ ਧਰਕੇ ਮੋਢੇ ਬਾਲਾ
ਖਬਰਾ ਦੇ ਵਿਚ ਖੜਕੇ ਬਨਿਆ ਸੀਸ਼ੇ ਬਿਨਾ ਦੁਮਾਲਾ
ਨੈਰੋ ਨੈਰੀ ਨਰਕ ਨੂ ਤੁਰ ਪਿਆ ਪੁੱਤ ਬੇਬੇ ਦਾ ਪਾਲਾ
ਸਾਲ ੧੮ ਚੱਕੀ ੪੭ ਕਹਿਕੇ ਮੌਤ ਨੂੰ ਮਾਸੀ
ਚਾਕੂ ਨਾਲ ਲਿਖਿਆ ਰਾਤ ਨੂ ਛਾਤੀ ਉੱਤੇ ੮੪
ਚਾਕੂ ਨਾਲ ਲਿਖਿਆ ਰਾਤ ਨੂ ਛਾਤੀ ਉੱਤੇ ੮੪
ਮਾਵਾ ਨੂੰ ਮੂਡ ਪੁੱਤ ਮਿਲੇ ਨਾ
ਓ ਮਾਵਾ ਨੂ ਮੂਡ ਪੁੱਤ ਮਿਲੇ ਨਾ
ਪੈ ਗਈਆਂ ਕੱਚੀਆਂ ਡੰਡੀਆਂ
ਕਿੰਨੀਆਂ ਘਰਾਂ ਦੀ ਲੁੱਟੀ ਇੱਜ਼ਤ
ਲਗੀ ਜਿਸਮ ਦੀਆਂ ਮੰਡੀਆਂ
ਚੁਕ ਚੁਕ ਮਾਰੇ ਮੁੱਛ ਫੁੱਟ ਗਬਰੂ
ਕਿੰਨੀਆਂ ਹੋਇਆਂ ਰੰਡੀਆਂ
ਮਾਰੂਤਲ ਜੋ ਬਣ ਗਈਆਂ ਮਾਵਾ
ਕੀਤੇ ਬੁਝਣ ਪਿਆਸਾਂ
ਵਾਂਗ ਲਲੇਰੇ ਆ ਨੇਹਰ ਚ ਤਰੀਆਂ ਖੇਡਣ ਗਿਆ ਦੀਆਂ ਲਾਸ਼ਾਂ
ਵਾਂਗ ਲਲੇਰੇ ਆ ਨੇਹਰ ਚ ਤਰੀਆਂ ਖੇਤ ਗਿਆ ਦੀਆਂ ਲਾਸ਼ਾਂ
ਮੈ ਸ਼ਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ
ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ
ਬੇਡਰ ਤੋਰਾਂ ਨੀਲਾ ਚੋਲਾ 6ਫੁੱਟ ਜੋਸਾਲਾ ਲਿਸ਼ਕੇ
ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ pistol ਕੱਸ ਕੇ
ਵੈਰੀ ਬੰਬਾਂ ਨਾਲ ਕਰਤੇ ਚੂਰਨ ਕਿੱਥੇ ਜਾਂਦੇ ਬੱਚਕੇ
ਗੁਲਾਮ ਹੋਣ ਤੋਂ ਚੰਗੀ ਸ਼ਹੀਦੀ ਲਾਕੇ ਮੋਰਚਾ ਬਹਿਗੇ
ਰਾਜ ਕਰੇਗਾ ਸਦਾ ਖਾਲਸਾ ਦਸਮ ਪਿਤਾ ਜੀ ਕਹਿਗੇ
ਰਾਜ ਕਰੇਗਾ ਸਦਾ ਖਾਲਸਾ ਭਿੰਡਰਾਂਵਾਲੇ ਕਹਿਗੇ
ਚੜ੍ਹਦੀਕਲਾ ਦੀ ਚੜਤ ਖਾਲਸਾ ਚੂਲ ਮਿਲੁ ਨਾ ਢਿਲੀ
ਮਾਨ ਨਾ ਲਾ ਕੇ ਖਲਾਂ ਤੰਗੀਏ ਅਣਖ ਸਿੱਦਕ ਦੀ ਕਿੱਲੀ
ਜੰਗ ਢਿੱਲੋਂ ਨੇ ਲਿਖ ਕੇ ਸਤਰਾਂ ਪਰਤ ਜਖਮ ਦੀ ਛਿਲੀ
ਹੁਣ ਜੱਟਾਂ ਦੇ ਖੇਤਾਂ ਉਤੇ ਅੱਖ ਧਰਦੀ ਆ ਦਿੱਲੀ
ਸ਼ੇਰ ਤਾ ਮਿੱਤਰਾਂ ਸ਼ੇਰ ਵਜੂਗਾ Delhi ਵਜੂਗਾ Delhi
ਸ਼ੇਰ ਤਾ ਮਿੱਤਰਾਂ ਸ਼ੇਰ ਵਜੂਗਾ Delhi ਰਹਿਣੀ Delhi