Jatt Di Joon Buri
ਕਦੇ ਮੋਟਰ ਸੜ ਗਈ
ਕਦੇ ਬੋਰ ਖੜ ਗਿਆ
ਕਦੇ ਪੈਂਦਾ ਸੋਕਾ
ਕਦੇ ਸਭ ਕੁਝ ਹਦ ਗਿਆ
ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ
ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ
ਓ ਆਜੇ ਚਕ ਕੇ ਤਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਰ ਜਾਣਾ
ਸਾਰੀ ਦੁਨੀਆ ਦਾ ਅੰਨ ਦਾਤਾ
ਸਾਰੀ ਦੁਨੀਆ ਦਾ ਅੰਨ ਦਾਤਾ
ਸੌਂਦਾ ਭੂਖਾਂ ਭਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਰ ਜਾਣਾ
ਗਿੱਟੇ ਗੋਡੇ ਰਹਿਣ ਗੋਹੇ ਵਿਚ ਲਿਬੜੇ
ਡੰਗਰਾਂ ਵਿਚ ਡੰਗਰ ਹੋਏ
ਉਠ ਤੜਕੇ ਤੋਂ ਚਲਦੇ ਮਸ਼ੀਨ ਵਾਂਗ
ਜਿਓੰਦੇ ਜੀ ਹੋ ਗਏ ਮੋਏ
ਗਿੱਟੇ ਗੋਡੇ ਰਹਿਣ ਗੋਹੇ ਵਿਚ ਲਿਬੜੇ
ਡੰਗਰਾਂ ਵਿਚ ਡੰਗਰ ਹੋਏ
ਉਠ ਤੜਕੇ ਤੋਂ ਚਲਦੇ ਮਸ਼ੀਨ ਵਾਂਗ
ਜਿਓੰਦੇ ਜੀ ਹੋ ਗਏ ਮੋਏ
ਇਸ ਮੁਫੁਲ ਸੀਨੇ ਤਾਂ ਲਗਦੇ
ਇਸ ਮੁਫੁਲ ਸੀਨੇ ਤਾਂ ਲਗਦੇ
ਸਾਹਾਂ ਦੇ ਨਾਲ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਾਰ ਜਾਣਾ
ਸਾਡੀ ਵਟਾਂ ਉੱਤੇ ਰੁਲ ਗਈ ਜਵਾਨੀ
ਜਵਾਨੀ ਰਹਿਗੀ ਕਿਸ ਕੰਮ ਦੀ
ਦੋ ਰੋਟੀਆਂ ਆਚਾਰ ਨਾਲ ਰੁਖੀਆਂ
ਕਦਰ ਬਸ ਇਸ ਚੱਮ ਦੀ
ਸਾਡੀ ਵਟਾਂ ਉੱਤੇ ਰੁਲ ਗਈ ਜਵਾਨੀ
ਜਵਾਨੀ ਰਹਿਗੀ ਕਿਸ ਕੰਮ ਦੀ
ਦੋ ਰੋਟੀਆਂ ਆਚਾਰ ਨਾਲ ਰੁਖੀਆਂ
ਕਦਰ ਬਸ ਇਸ ਚੱਮ ਦੀ
ਜਿਨਾ ਮੈਂ ਸੁਲਜੌਂਦਾ ਜਾਵਾਂ
ਜਿਨਾ ਮੈਂ ਸੁਲਜੌਂਦਾ ਜਾਵਾਂ
ਹੋਰ ਉਲਝਦਾ ਤਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਾਰ ਜਾਣਾ
ਮੇਰਾ ਗੋਡਿਆਂ ਤੋਂ ਘਸਿਆ ਪਜਾਮਾ
ਮੈਂ ਵਾਰ ਵਾਰ ਲਾਵਾਂ ਟਾਕੀਆਂ
ਮੇਰੀ ਰੁਲੀ ਮੁਮਤਾਜ਼ ਗਰੀਬੀ ਵਿਚ
ਸਾਰਾ ਦਿਨ ਪਥੇ ਪਾਥੀਆਂ
ਮੇਰਾ ਗੋਡਿਆਂ ਤੋਂ ਘਸਿਆ ਪਜਾਮਾ
ਮੈਂ ਵਾਰ ਵਾਰ ਲਾਵਾਂ ਟਾਕੀਆਂ
ਮੇਰੀ ਰੁਲੀ ਮੁਮਤਾਜ਼ ਗਰੀਬੀ ਵਿਚ
ਸਾਰਾ ਦਿਨ ਪਥੇ ਪਾਥੀਆਂ
ਸਾਡੀ ਵਾਰੀ ਲਗਦੇ 'ਮਾਨਾ'
ਸਾਡੀ ਵਾਰੀ ਲਗਦੇ 'ਮਾਨਾ'
ਰੱਬ ਵੀ ਹੋ ਗਿਆ ਕਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਾਰ ਜਾਣਾ
ਪੈ ਗਈ ਨਰਮੇ ਨੂੰ ਸੁੰਡੀ ,ਗੰਨਾ ਸੁਕਿਆ
ਦਸ ਹੁਣ ਕੀ ਕਰੀਏ
ਮੁੰਡਾ ਵਿਹਲਾ ,ਜਵਾਨ ਹੋਈਆਂ ਕੁੜੀਆਂ
ਕਿਹੜੇ ਖੂਹੇ ਡੁਬ ਮਰੀਏ
ਪੈ ਗਈ ਨਰਮੇ ਨੂੰ ਸੁੰਡੀ ,ਗੰਨਾ ਸੁਕਿਆ
ਦਸ ਹੁਣ ਕੀ ਕਰੀਏ
ਮੁੰਡਾ ਵਿਹਲਾ ,ਜਵਾਨ ਹੋਈਆਂ ਕੁੜੀਆਂ
ਕਿਹੜੇ ਖੂਹੇ ਡੁਬ ਮਰੀਏ
ਮਰ ਮਰ ਜਿਉਣ ਨਾਲੋਂ ਤਾਂ ਚੰਗਾ
ਮਰ ਮਰ ਜਿਉਣ ਨਾਲੋਂ ਤਾਂ ਚੰਗਾ
ਇਕੋ ਦਿਨ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਰਿੜਕ ਰਿੜਕ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਾਰ ਜਾਣਾ