Zikar
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਮੈਂ ਮੂਰਖ ਸਹੀ ਅਵਾਰਾ ਸਹੀ
ਕੋਈ ਮੇਰਾ ਫਿਕਰ ਨਾ ਕਰੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਇਥੇ ਸਵਾ ਕਰੋੜ ਪੱਤਰਕਾਰ ਤੇ ਸਵਾ ਕਰੋੜੇ ਬੁਲਾਰਾ ਐ
ਬੁਧੀਜੀਵੀ ਘੁੰਮ ਹੋ ਗਏ ਬਿੱਜੂਆਂ ਦਾ ਟੋਲਾ ਭਾਰਾ ਐ
ਬਹੁਤੇ ਖ਼ਬਰੀ ਵੀ ਅੱਜਕਲ ਅੱਡੇ ਬਣੇ ਕਲੇਸ਼ ਦੇ
ਅਕਲ ਵਿਹੋਣੇ ਵੀ ਮਿਤਰੋ ਜੋੜੀ ਬਹਿ ਗਏ ਦੇਸ਼ ਦੇ
ਯਾਰ ਯੂਰ ਕੋਈ ਹੈਨੀ ਜੀ ਰਿਸ਼ਤੇ ਲਾਲਚ ਨਾਲ ਭਰੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਇਥੇ ਅਕਾਲ ਨੁੰ ਸੁਣਦੀ ਪੈ ਗਈ ਐ
ਰੌਲੇ ਜ਼ਾਤਾਂ ਧਰਮਾਂ ਦੇ
ਆਪਣਿਆਂ ਦੀ ਮਿੱਟੀ ਪੱਟ ਦੇ ਨੇ
ਖੋਪੇ ਲਾ ਕੇ ਸ਼ਰਮਾ ਦੇ
ਇਥੇ ਮੈਂ ਹਾਵੀ ਹੋ ਗਈ ਐ
ਸ਼ਾਤਿਰ ਪਏ ਪਰੇ ਤੋਂ ਪਰੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਨਾ ਸਿੱਖਿਆ ਸਬਕ 47 ਤੋਂ
ਨਾ ਲਾਯੀ ਅਕਾਲ 84 ਤੋਂ
ਸੜਕਾਂ ਤੇ ਲਿਜਾ ਕੇ ਘੇਰਾਂ ਗੇ
ਬਚਣਾ ਚਾਲ ਸਿਆਸੀ ਤੋਂ
ਬੰਜਰ ਧਰਤੀ ਹੋ ਗਈ ਐ
ਲੱਬਣੇ ਨੀ ਖੇਤ ਹਰੇ ਭਰੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਆਪਸ ਦੀ ਫੁੱਟ ਨੇ ਖਾ ਲਏ ਨੇ
ਇਹ ਤਸੀਰ ਆਮ ਰਹੀ
ਇਸੇ ਕਰਕੇ ਸਦੀਆਂ ਤੋਂ
ਧਰਤੀ ਇਹ ਗੁਲਾਮ ਰਹੀ
ਭੱਜ ਭੱਜ ਕੇ ਜਹਾਜੇ ਚੜ੍ਹਦੇ ਨੇ
ਇਥੇ ਕੋਈ ਨਾ ਗੱਬਰੂ ਰਹੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ
ਜਿੰਨੂ ਮੈਂ ਚੰਗਾ ਲੱਗਦਾ ਨੀ
ਉਹ ਮੇਰਾ ਜ਼ਿਕਰ ਨਾ ਕਰੇ