Soorjan Wale
ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆ ਨੇ ਵਹਈਆ ਸਰਕਾਰ ਦੀਆ

ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ

ਓਹਦੀ ਡਿਗ੍ਰੀ ਟ੍ਰੰਕ ਵਿਚ ਰੁੱਲਦੀ ਤੇ ਮੰਡੀਆ ਚ ਰੁਲਦਾ ਆਪ ਨੀ
ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ ਤੇ ਹੁਣ ਰਹਿੰਦਾ ਚੁਪ-ਚਾਪ ਨੀ

ਉੱਤੋਂ ਖਬਰਾਂ ਵੀ ਬਹੁਤ ਹੀ ਸਤਾਉਦੀਆ ਨੇ ਭੈੜੀ ਅਖਬਾਰ ਦੀਆ
ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ
ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ
ਜੀਨ ਜੋਗੜੇ ਦੀ ਜੁੱਤੀ ਪੈਰੀ ਘਸਕੇ ਗਰੀਬੀ ਦਾ ਮਜ਼ਾਕ ਕਰਦੀ
ਰਿਹ ਗਏ ਕਾਲਜਾਂ ਦੇ ਸੁਪਨੇ ਦਿਓਰ ਦੇ ਤੇ ਮੋਮ ਉੱਤੇ ਅੱਗ ਵੱਰਦੀ

ਓਹਦੀ ਚੁਪ ਚੋ ਆਵਾਜ਼ਾਂ ਜੋ ਮੈਂ ਸੁਣਿਆ ਓ ਸੀਨੇ ਡੰਗ ਮਾਰਦੀਆ
ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ
ਪੱਗਾਂ ਪਾਟੀਆ ਮੇਥੋ ਨੀ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆ
ਕਾਲੀ ਬਦਲੀ ਹਨੇਰੀ ਜਿਹੀ ਰਾਤ ਏ ਨੀ ਫਿੱਕੀ ਪੈਂਦੀ ਦੀਵਿਆਂ ਦੀ ਲੋ
ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ ਤੂੰ ਐਂਵੇ ਬਿੱਟੂ ਚੀਮਿਆ ਨਾ ਰੋ

ਸਾਡੀ ਰਖ ਲਾਉਗਾ ਪੱਤ ਜੀਨੂ ਫਿਕਰਾਂ ਨੇ ਕੁਲ ਸੰਸਾਰ ਦੀਆ