Mojboori
ਜੇ ਸਰਕਾਰਾਂ ਚੰਗੀਆ ਹੁੰਦੀਆਂ
ਕਿਸੇ ਦੇ ਘਰ ਨਾ ਤੰਗੀਆ ਹੁੰਦੀਆਂ
ਕਿਸੇ ਦੇ ਘਰ ਨਾ ਤੰਗੀਆ ਹੁੰਦੀਆਂ
ਜੇ ਸਰਕਾਰਾਂ ਚੰਗੀਆ ਹੁੰਦੀਆਂ
ਕਿਸੇ ਦੇ ਘਰ ਨਾ ਤੰਗੀਆ ਹੁੰਦੀਆਂ
ਜੇ ਨਾਂ ਪੈੜਾਂ ਲੰਘੀਆਂ ਹੁੰਦੀਆਂ
ਦੂਰ ਦੁਰਾਡੇ ਰਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ
ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ
ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ
ਵਿਹਲਾ ਧੀ ਪੁੱਤ ਵਿਗੜ ਨ ਜਾਵੇ
ਮਾਪਿਆਂ ਨੂੰ ਸੀ ਫ਼ਿਕਰ ਜਿਹਾ
ਨਸ਼ਿਆ ਦਾ ਹੜ੍ਹ ਚੜਿਆ ਆਉਂਦਾ
ਖ਼ਬਰਾਂ ਵਿੱਚ ਸੀ ਜ਼ਿਕਰ ਜਿਹਾ
ਖ਼ਬਰਾਂ ਵਿੱਚ ਸੀ ਜ਼ਿਕਰ ਜਿਹਾ
ਡਰ੍ਦੇ ਮਾਰਿਆਂ ਜਿਗਰ ਚਿਰਨੇ
ਪੈ ਗਏ ਭਲੀਆਂ ਮਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ
ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ
ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ
ਕੱਚਿਆਂ ਦੀ ਗੱਲ ਦੂਰ ਸਬਰ ਤਾਂ
ਪੱਕਿਆਂ ਨੂੰ ਨਾ ਆਂਉਦਾ ਏ
ਵੈਰੋਵਾਲੀਆ ਉਮਰ ਆਖਰੀ
ਪਿੰਡ ਵਿਤਾਉਣੀ ਚਾਹੁੰਦਾ ਏ
ਪਿੰਡ ਵਿਤਾਉਣੀ ਚਾਹੁੰਦਾ ਏ
ਮਰਦੇ ਤੱਕ ਨਾ ਭੁੱਲਿਆ ਜਾਣਾ
ਰੂਹ ਵਿੱਚ ਵਸੀਆ ਥਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ
ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ
ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ