Leekan
ਜੁੜਦੇ ਤੇਰੇ ਨਾ ਦੇ ਸੁਪਨੇ ਸਰਗੀ ਵੇਲੇ ਨੂੰ
ਜੁੜਦੇ ਤੇਰੇ ਨਾ ਦੇ ਸੁਪਨੇ ਸਰਗੀ ਵੇਲੇ ਨੂੰ
ਦਿਲ ਏ ਕਹਿੰਦਾ ਅੜੀਏ ਅੱਖਾਂ ਨਾਹੀਓ ਖੋਲਣੀਆਂ
ਤੇਰਾ ਸੁਰਖ਼ ਦੁਪੱਟਾ ਸੁੱਂਬਰੇ ਰੂਹ ਦੇ ਵਿਹੜੇ ਨੀ
ਸਿਖ ਗਏ ਬੁੱਲ ਤੇਰੇ ਅਣਕਹੀਆ ਗੱਲਾਂ ਬੋਲਨੀਆ
ਰੱਬ ਦੀਆ ਫ਼ਜ਼ਲਾਂ ਤੇ ਰੁਖਸਾਰ ਤੇਰਾ ਜੇ ਦਿੱਸਦਾ ਏ
ਗੂੰਝਲਾ ਇਸ਼ਕ ਦੀਆ ਮੈਂ ਤੇਰੇ ਨਾਲ ਫਰੋਲਨੀਆ
ਲੋਡੇ ਵੇਲੇ ਹੋਵੇ ਦੀਵਾ ਬਾਰੀ ਜਾਗਦਾ ਨੀ
ਤੇਰੇ ਹੱਥ ਮੈਂ ਲੀਕਾਂ ਆਪਣੇ ਨਾ ਦੀਆ ਟੋਹਲਣੀਆ
ਤੇਰੇ ਹੱਥ ਮੈਂ ਲੀਕਾਂ ਆਪਣੇ ਨਾ ਦੀਆ ਟੋਹਲਣੀਆ
ਮੇਰੀ ਸੂਹੀ ਪਗੜੀ ਤੇਰਾ ਰੰਗਲਾ ਚੂੜਾ ਨੀ
ਮੈਨੂ ਫਿੱਕੜੇ ਨੂੰ ਰੰਗ ਇਸ਼ਕ ਦਾ ਚੜਿਆ ਗੂੜਾ ਨੀ
ਮੇਰੀ ਸੂਹੀ ਪਗੜੀ ਤੇਰਾ ਰੰਗਲਾ ਚੂੜਾ ਨੀ
ਮੈਨੂ ਫਿੱਕੜੇ ਨੂੰ ਰੰਗ ਇਸ਼ਕ ਦਾ ਚੜਿਆ ਗੂੜਾ ਨੀ
ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵਿਹਿੰਦੇ ਨੇ
ਪੂਰਾ ਹੁੰਦਾ ਦਿੱਸਦਾ ਹਰ ਇਕ ਖੁਆਬ ਅਧੂਰਾ ਨੀ
ਅਨਪੜ ਅੱਖੀਆ ਨੇ ਤੇਰੀ ਅੱਖ ਦੀ ਬੋਲੀ ਸਿਖਣੀ ਏ
ਨਾ ਹੁਣ ਰਾਜ ਨੇ ਅੜੀਏ ਹੋਰ ਕਿਤਾਬਾਂ ਫੋਲਨੀਆ
ਨਾ ਹੁਣ ਰਾਜ ਨੇ ਅੜੀਏ ਹੋਰ ਕਿਤਾਬਾਂ ਫੋਲਨੀਆ
ਤੇਰੇ ਮੱਥੇ ਉੱਤੇ ਟਿੱਕਾ ਝੂਟੇ ਪੀਘਾਂ ਨੀ
ਪਲਕਾਂ ਝੂਕੀਆ ਝੂਕੀਆ ਲਗਦੀਆ ਨੇ ਸ਼ਰਮਾਈਆ ਨੀ
ਤੇਰੇ ਮੱਥੇ ਉੱਤੇ ਟਿੱਕਾ ਝੂਟੇ ਪੀਘਾਂ ਨੀ
ਪਲਕਾਂ ਝੂਕੀਆ ਝੂਕੀਆ ਲਗਦੀਆ ਨੇ ਸ਼ਰਮਾਈਆ ਨੀ
ਮੈਂ ਵੀ ਡੀਕਾਂ ਨੀ ਕਦ ਬੁੱਲ ਗੁਲਾਬੀ ਬੋਲਣਗੇ
ਬਾਤਾਂ ਇਸ਼ਕ ਦੀਆ ਜੋ ਅੱਖੀਆ ਦੇ ਨਾਲ ਪਾਈਆ ਨੀ
ਨੀ ਮੈਂ ਜੜਕੇ ਤੇਰੀ ਚੁੰਨੀ ਤਾਰਾ ਤਾਰਾ ਨੀ
ਤੇਰੇ ਮੱਥੇ ਉੱਤੇ ਚੰਨ ਦੀਆ ਰਿਸ਼ਮਾਂ ਘੋਲਨੀਆ
ਤੇਰੇ ਮੱਥੇ ਉੱਤੇ ਚੰਨ ਦੀਆ ਰਿਸ਼ਮਾਂ ਘੋਲਨੀਆ