Jinde
ਖੁਦ ਨੂੰ ਛਾਵਾਂ ਕਰ ਦਿਆਂ ਦਾ
ਨੀਂ ਸਾਡਾ ਮੱਚ ਗਿਆ ਪੋਟਾ ਪੋਟਾ
ਖੁਦ ਨੂੰ ਛਾਵਾਂ ਕਰ ਦਿਆਂ ਦਾ
ਨੀਂ ਸਾਡਾ ਮੱਚ ਗਿਆ ਪੋਟਾ ਪੋਟਾ
ਟੇਢੀ ਲਿਪਲੀ ਪੀੜਾਂ ਦੀ ਦੁਖਾਂ ਨੂੰ
ਛੱਤ ਕੇ ਪਾ ਲਿਆ ਕੋਠਾ
ਚੜ੍ਹ ਕੇ ਤੱਤੀਆਂ ਭਾਫਾਂ ਤੇ
ਪਤੰਗੇ ਫਿਰਨ ਖੁਸ਼ੀ ਵਿਚ ਖੀਵੇ
ਸੱਪਾਂ ਦੇ ਫਨ ਉੱਤੇ ਨੀਂ ਜਿੰਦੇ
ਫਿਰੇ ਟਿਕਾਉਂਦੀ ਦੀਵੇ
ਠੇਡਾ ਮਾਰ ਸਵਾਦਾਂ ਨੂੰ
ਯਾਰ ਤਾਂ ਜ਼ਹਿਰ ਦਾ ਪਯਾਲਾ ਪੀਵੇ
ਸੱਪਾਂ ਦੇ ਫੰਨ ਉੱਤੇ ਨੀਂ ਜਿੰਦੇ
ਫਿਰੇ ਟਿਕਾਉਂਦੀ ਦੀਵੇ
ਬੋੜਾਂ ਦੀ ਲੱਕੜ ਦਾ ਨੀਂ ਦੱਸ ਤੂੰ
ਪੀੜਾਂ ਕਿੰਜ ਮੈਂ ਡਾਵਾਂ
ਆਖਦੇ ਪੂਟੇ ਲੈਂਦੇ ਨੇ ਨੀਂ ਅੱਡੀਏ
ਟਿੱਬਿਆਂ ਦੇ ਨਾਲ ਲਾਵਾਂ
ਆਖਦੇ ਪੂਟੇ ਲੈਂਦੇ ਨੇ ਨੀਂ ਅੱਡੀਏ
ਟਿੱਬਿਆਂ ਦੇ ਨਾਲ ਲਾਵਾਂ
ਉੱਚੀਆਂ ਬੈਠਕਾਂ ਵਾਲੇ ਨੀਂ
ਉੱਚੀਆਂ ਬੈਠਕਾਂ ਵਾਲੇ ਨੀਂ
ਕਦੋਂ ਦੱਸ ਬਹਿੰਦੇ ਨੇ ਥਾਂ ਨੀਵੇਂ
ਸੱਪਾਂ ਦੇ ਫਨ ਉੱਤੇ ਨੀਂ ਜਿੰਦੇ
ਫਿਰ ਟਿਕਾਉਂਦੀ ਦੀਵੇ
ਠੇਡਾ ਮਾਰ ਸਵਾਦਾਂ ਨੂੰ
ਯਾਰ ਤਾਂ ਜ਼ਹਿਰ ਦਾ ਪਯਾਲਾ ਪੀਵੇ
ਸੱਪਾਂ ਦੇ ਫਨ ਉੱਤੇ ਨੀਂ ਜਿੰਦੇ
ਫਿਰ ਟਿਕਾਉਂਦੀ ਦੀਵੇ
ਖੇਖਨ ਕਰੇ ਨਿੰਦਾਦੀਏ ਨੀਂ
ਤੂੰ ਕਿਹਦੀਆਂ ਚੱਕਣ ਦੇ ਵਿਚ ਆਕੇ
ਤੇਰੇ ਉੱਡਣ ਖਟੋਲੇ ਨੂੰ ਵਰੋੜੇ
ਲੈ ਜਾਨ ਨਾ ਉੱਡਾ ਕੇ
ਹੋ ਤੇਰੇ ਉੱਡਣ ਖਟੋਲੇ ਨੂੰ ਵਰੋੜੇ
ਲੈ ਜਾਨ ਨਾ ਉੱਡਾ ਕੇ
ਸੱਜਣ ਮੰਗਦੇ ਖੈਰਾਂ ਨੀਂ
ਸੱਜਣ ਮੰਗਦੇ ਖੈਰਾਂ ਨੀਂ
ਜਾ ਤੇਰਾ ਜ਼ੋਰ ਜਾਵਾਂ ਨੀਂ ਜੀਵੇ
ਸੱਪਾਂ ਦੇ ਫਨ ਉੱਤੇ ਨੀਂ ਜਿੰਦੇ
ਫਿਰ ਟਿਕਾਉਂਦੀ ਦੀਵੇ
ਠੇਡਾ ਮਾਰ ਸਵਾਦਾਂ ਨੂੰ
ਯਾਰ ਤਾਂ ਜ਼ਹਿਰ ਦਾ ਪਯਾਲਾ ਪੀਵੇ
ਸੱਪਾਂ ਦੇ ਫਨ ਉੱਤੇ ਨੀਂ ਜਿੰਦੇ
ਫਿਰ ਟਿਕਾਉਂਦੀ ਦੀਵੇ