Jind
ਓ,ਓ,ਓ,ਓ ਓ,ਓ,ਓ,ਓ ਓ,ਓ,ਓ,ਓ
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ
ਪਾਵਾਂ ਭੋਰ ਕੇ ਅੰਨ ਦੀਆ ਬੁਰਕੀਆ ਮੈਂ
ਖਬਰਾਂ ਦੱਸੇ ਜਿਹੇ ਤੇਰੀਆ ਡਾਕ ਵਾਲਾ
ਦੇਵਾਂ ਕੰਨਾ ਚੋਂ ਲਾਕੇ ਮੁਰਕੀਆ ਮੈਂ
ਤੇਰੇ ਜਾਣ ਮਗਰੋਂ ਗੁੱਤਾ ਗੁੰਦੀਆ ਨਾ
ਗੁੰਦੀਆ ਨਾ ਮੈਂ ਗੁੱਤਾ ਗੁੰਦੀਆ ਨਾ
ਨਾ ਹੀ ਵਰਤੀਆ ਬਿੰਦੀਆ ਸੁਰਖੀਆ ਮੈਂ
ਨਾ ਹੀ ਵਰਤੀਆ ਬਿੰਦੀਆ ਸੁਰਖੀਆ ਮੈਂ
ਨਾ ਹੀ ਵਰਤੀਆ ਬਿੰਦੀਆ ਸੁਰਖੀਆ ਮੈਂ
ਗਹਿਣੇ ਕਪੜੇ ਰਹਿਣ ਮੇਰੇ ਮਾਸ ਉੱਤੇ
ਰੂਹਾਂ ਨਿਕਲ ਨਾ ਦੇਹ ਵਿਚੋਂ ਨੰਗੀਆ ਨੇ
ਆਸਾਂ ਨੈਣਾ ਨੇ ਹੱਲੇ ਤਕ ਰੱਖੀਆ ਨੇ
ਛੇਤੀ ਬੌੜ ਵੇ ਜਿੰਦਾਂ ਹੱਥੋਂ ਲੰਘੀਆ ਨੇ
ਤੇਰੇ ਬਾਦ ਕਿਸੇ ਨਾ ਮੇਰੀ ਬਾਤ ਸੁਣੀ
ਬਾਤ ਸੁਣੀ ਨਾ ਮੇਰੀ ਬਾਤ ਸੁਣੀ
ਹੁਣ ਮੌਤ ਦੇ ਵਲ ਨੂੰ ਤੁਰ ਪੈਈਂ ਮੈਂ
ਹੁਣ ਮੌਤ ਦੇ ਵਲ ਨੂੰ ਤੁਰ ਪੈਈਂ ਮੈਂ
ਹੁਣ ਮੌਤ ਦੇ ਵਲ ਨੂੰ ਤੁਰ ਪੈਈਂ ਮੈਂ
ਟੁੱਟ ਜਾਵਣਾ ਅੰਤ ਨੂੰ ਤਾਰ ਪਾਈ
ਨਾਹੀਓ ਵੱਜਣਾ ਫੇਰ ਸਾਰੰਗੀਆ ਨੇ
ਪੈਣਾ ਉਠਣਾ ਲਗੀਆ ਮਿਹਫਲਾਂ ‘ਚੋ
ਨਾਹੀਓ ਰੋਕਣਾ ਸਾਥੀਆ ਸੰਗੀਆ ਨੇ
ਸੂਰੇ ਸਦਾ ਨਾ ਕੱਚਿਆ ਵਿਚ ਰਹਿਣੇ
ਨਾ ਰਹਿਣੇ ਬਈ ਨਾ ਰਹਿਣੇ
ਕਿੱਲੇ ਟੱਪਣੇ ਨਾਲ ਬੁਲੰਦੀਆ ਦੇ
ਕਿੱਲੇ ਟੱਪਣੇ ਨਾਲ ਬੁਲੰਦੀਆ ਦੇ
ਕਿੱਲੇ ਟੱਪਣੇ ਨਾਲ ਬੁਲੰਦੀਆ ਦੇ