Dilan Nu
ਕਿ ਹੋਇਆ ਜੇ ਵੱਖ ਵੱਖ ਸਾਡੇ ਰਾਹ ਹੋ ਗਏ
ਬੱਚਿਆਂ ਜਿਹੇ ਪਾਲੇ ਸਬ ਸੁਪਨੇ ਤਬਾਹ ਹੋ ਗਏ
ਕਿ ਹੋਇਆ ਜੇ ਅਡ ਪਡ਼ ਸਾਡੇ ਰਾਹ ਹੋ ਗਏ
ਬੱਚਿਆਂ ਜਿਹੇ ਪਾਲੇ ਸਬ ਸੁਪਨੇ ਤਬਾਹ ਹੋ ਗਏ
ਨਾ ਮੈ ਲਿਖੀਆਂ ਨਾ ਤੂੰ ਲਿਖੀਆਂ ਭਾਗ ਦੀਆਂ
ਬਿਨ ਚਾਹੇ ਫਾਸਲੇ ਖਾਮਖਾ ਹੋ ਗਏ
ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲਖ ਹੋਵਣ
ਰੱਬ ਰੱਖੂਗਾ ਡਰ ਨਾ ਆਪਾ ਨਹੀਂ ਰੁਲਦੇ
ਕਿਦਾ ਕੋਈ ਪਾਬੰਦੀਆਂ ਲਾ ਲਉ ਪ੍ਰੀਤਾਂ ਤੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁਲਦੇ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਹੀਂ
ਪਾਣੀ ′ਚ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਹੀਂ
ਪਾਣੀ ‘ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ
ਜੀਵਨ ਦੇ ਇਸ ਕੱਚੇ+ਕੂਲੇ ਧਾਗੇ ਨੂੰ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲ੍ਹਦੇ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲ੍ਹਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ