Sapni De Wang [Surinder Kaur]
ਸੱਪਣੀ ਦੇ ਵਾਂਗ ਮਾਰੇ ਢੰਗ ਤੇਰੀ ਗੁੱਤ ਨੀ
ਵੇਖ ਤੇਰੀ ਸੱਸ ਦਾ ਮੈਂ ਕਲਾ ਕਲਾ ਪੁੱਤ ਨੀ
ਉਹ ਕਰਮਾਂ ਵਾਲੀਏ ਚੰਬੇ ਦੀਏ ਡਾਲੀਏ
ਉਹ ਕਰਮਾਂ ਵਾਲੀਏ ਚੰਬੇ ਦੀਏ ਡਾਲੀਏ
ਰਹਿਣ ਦੇ ਖੁਸ਼ਾਮਦਾ ਨੂੰ ਮੈਂ ਨੀ ਅਜ ਬੋਲਣਾ
ਰਹਿਣ ਦੇ ਖੁਸ਼ਾਮਦਾ ਨੂੰ ਮੈਂ ਨੀ ਅਜ ਬੋਲਣਾ
ਅੱਧੀ ਰਾਤੀ ਦਸ ਕਿਥੋਂ ਆਇਆ ਢੋਲਣਾ
ਚੰਨ ਦੇਆਂ ਗੋਟੇਆ ਦਿਲਾਂ ਦਿਆਂ ਖੋਟਿਆਂ
ਚੰਨ ਦੇਆਂ ਗੋਟੇਆ ਦਿਲਾਂ ਦਿਆਂ ਖੋਟਿਆਂ
ਮਿੱਠੀ ਚੰਨ ਚਾਨਣੀ ਤੇ ਠੰਡੀ ਹਵਾ ਵਗਦੀ
ਮਿੱਠੀ ਚੰਨ ਚਾਨਣੀ ਤੇ ਠੰਡੀ ਹਵਾ ਵਗਦੀ
ਗੁੱਸੇ ਵਿਚ ਸੋਹਣੀਏ ਨੀ ਤੂੰ ਹੋਰ ਸੋਹਣੀ ਲਗਦੀ
ਆਈ ਹੈ ਬਾਹਰ ਨੀ ਤੂੰ ਹੱਸ ਕੇ ਗੁਜ਼ਾਰ ਨੀ
ਅੱਗ ਲਗੇ ਚੰਨਣੀ ਤੇ ਠੰਡੀਆਂ ਹਵਾਵਾਂ ਨੂੰ
ਅੱਗ ਲਗੇ ਚੰਨਣੀ ਤੇ ਠੰਡੀਆਂ ਹਵਾਵਾਂ ਨੂੰ
ਜਾਣ ਗਯੀ ਸੱਜਣਾ ਮੈਂ ਤੇਰੇ ਝੂੱਠੇ ਚਾਵਾਂ ਨੂੰ
ਸਚੋ ਸੱਚ ਬੋਲਦੇ ਵੇ ਆਹ ਭੇਤ ਖੋਲਦੇ
ਮੋਰਨੀ ਦੀ ਤੋਰ ਹਰਨੀ ਦੀ ਅੱਖ ਨੀ
ਮੋਰਨੀ ਦੀ ਤੋਰ ਹਰਨੀ ਦੀ ਅੱਖ ਨੀ
ਗਈ ਜੇ ਜਵਾਨੀ ਪਿੱਛੋਂ ਰਹਿਣਾ ਨਹੀਂ ਕੱਖ ਨੀ
ਉਹ ਕਰਮਾਂ ਵਾਲੀਏ ਚੰਬੇ ਦੀਏ ਡਾਲੀਏ
ਕੀਤਾ ਨਾ ਜੇ ਵਹਿਮ ਵਾਲੀ ਗੱਲ ਦਾ ਨਿਪਟਾਰਾ ਵੇ
ਕੀਤਾ ਨਾ ਜੇ ਵਹਿਮ ਵਾਲੀ ਗੱਲ ਦਾ ਨਿਪਟਾਰਾ ਵੇ
ਤੇਰਾ ਮੇਰਾ ਹੋਣਾ ਨਹੀਓ ਕਦੀ ਵੀ ਗੁਜਾਰਾ ਵੇ
ਸੋਚ ਵਿਚਾਰ ਲੈ ਵੇ ਗਾੜਿਆਂ ਸਵਾਰ ਲੈ
ਦੇਰ ਸੁਨਿਆਰੇ ਹੱਟੀ ਸੋਹਣੀਏ ਮੈਂ ਲਾਈ ਨੀ
ਦੇਰ ਸੁਨਿਆਰੇ ਹੱਟੀ ਸੋਹਣੀਏ ਮੈਂ ਲਾਈ ਨੀ
ਇਕ ਇਕ ਵੰਗ ਤੇਰੀ ਸਾਮਣੇ ਕਢਾਈ ਨੀ
ਅਜੇ ਵੀ ਸ਼ਕ਼ ਨੀ ਮੇਰੀ ਵੱਲ ਤਕ ਨੀ
ਗੁੱਸਾ ਨਾ ਕਰਿ ਵੇ ਮੇਰਾ ਮਾਫ ਕਰਿ ਬੋਲਿਆ
ਗੁੱਸਾ ਨਾ ਕਰਿ ਵੇ ਮੇਰਾ ਮਾਫ ਕਰਿ ਬੋਲਿਆ
ਪਿਆਰ ਨਾਲ ਵੰਗਾ ਮੇਰੇ ਹੱਥੀਂ ਪਾਦੇ ਡੋਲੇਆ
ਮੇਰੇਆਂ ਪਿਆਰਿਆ ਅੱਖਾਂ ਦੇ ਤਾਰੇਆਂ
ਉਹ ਕਰਮਾਂ ਵਾਲੀਏ ਚੰਬੇ ਦੀਏ ਡਾਲੀਏ
ਮੇਰੇਆਂ ਪਿਆਰਿਆ ਅੱਖਾਂ ਦੇ ਤਾਰੇਆਂ