Sach Chahida
ਤੇਰਾ ਪੱਧਾ ਚਾਹੇ ਸੋਹਣਾ
ਮੈਨੂੰ ਸੱਚ ਚਾਹੀਦਾ
ਮੈਥੋਂ ਕੁਝ ਨਾ ਲੁਕੋਣਾ
ਮੈਨੂੰ ਸੱਚ ਚਾਹੀਦਾ
ਮਿਲੇ ਹਾਸੇ ਚਾਹੇ ਰੋਣਾ
ਮੈਨੂੰ ਸੱਚ ਚਾਹੀਦਾ
ਚਾਹੇ ਪੈਜੇ ਪਛਤਾਉਣਾ
ਮੈਨੂੰ ਸੱਚ ਚਾਹੀਦਾ
ਗੱਲ ਕੱਲ ਤੇ ਨਾ ਛੱਡ
ਮੈਨੂੰ ਛੱਡ ਦੇ ਬੇਸ਼ੱਕ
ਦਿਲ ਦੁਖਾਂ ਦੇ ਅੱਜ
ਇਕ ਕਮਾਇ ਮੇਰੇ ਹੱਕ
ਇਹ ਤੋਂ ਵੱਧ ਮੈਂ ਕਿ ਚਾਹੁਣਾ
ਮੈਨੂੰ ਸੱਚ ਚਾਹੀਦੇ
ਮੈਥੋਂ ਕੁਝ ਨਾ ਲੁਕੋਣਾ
ਮੈਨੂੰ ਸੱਚ ਚਾਹੀਦਾ
ਹਾਂ ਮਾਫੀਆਂ ਨਾ ਮੰਗ
ਐਵੇਂ ਹੱਥ ਜਿਹ ਨਾ ਜੋੜ
ਤੈਨੂੰ ਮੇਰੀਆਂ ਸਹਾਰਿਆਂ ਦੀ
ਦੱਸ ਕਿ ਐ ਲੋੜ
ਤੈਨੂੰ ਚਾਹੁਣ ਵਾਲੇ ਸੱਜਣਾ ਦੀ
ਕਮੀ ਕਿ ਐ ਸੱਜਣਾ
ਦਿਲ ਲੱਗ ਜਾਣਾ ਤੇਰਾ
ਬੱਸ ਮੇਰਾ ਹੀ ਨੀ ਲੱਗਣਾ
ਮੇਰੀ ਫਿਕਰ ਨਾ ਕਰਿ
ਜੀ ਲੈਣਾ ਮੈਂ
ਤੈਨੂੰ ਲੋਕਾਂ ਕੋਲੋਂ ਖੋ ਕੇ
ਕਿ ਲੈਣਾ ਮੈਂ
ਹੱਕ ਤੇਰਾ ਤੇ ਬੇਸ਼ੱਕ ਮੇਰਾ
ਰਿਹਾ ਨਾ ਕੋਈ
ਹੱਕ ਤੇਰਾ ਤੇ ਬੇਸ਼ੱਕ ਮੇਰਾ
ਰਿਹਾ ਨਾ ਕੋਈ
ਕੋਈ ਆਖਰੀ ਤਾਂ ਹੋਣਾ
ਮੈਨੂੰ ਸੱਚ ਚਾਹੀਦਾ
ਤੇਰਾ ਪੱਧਾ ਚਾਹੇ ਸੋਹਣਾ
ਮੈਨੂੰ ਸੱਚ ਚਾਹੀਦਾ
ਮੈਥੋਂ ਕੁਝ ਨਾ ਲੁਕੋਣਾ
ਮੈਨੂੰ ਸੱਚ ਚਾਹੀਦਾ
ਮੈਂ ਕਰਨਾ ਕਿ ਐ
ਮੈਨੂੰ ਮਿਲਣਾ ਕਿ ਐ
ਤੂੰ ਸਵਾਲ ਨਾ ਉਠਾ
ਮੇਰੀਆਂ ਸਵਾਲਾਂ ਤੇ
ਕੋਈ ਪਹਿਲਾਂ ਵੀ ਤਾਂ ਸੀ
ਕੋਈ ਹੁਣ ਵੀ ਤਾਂ ਹੈ
ਕੋਈ ਫੇਰ ਆਵੇਗਾ
ਤੇਰੇਆਂ ਖ਼ਿਆਲਾਂ ਤੇ
ਤੂੰ ਆਜ਼ਾਦ ਅੱਜ ਤੌ
ਤੂੰ ਜਾ ਯਾਰਾ ਜਾ
ਮੇਰੇ ਅੱਗੇ ਇਸ਼ਕੇ ਦੇ
ਵਾਸਤੇ ਨਾ ਪਾ ਵਾਸਤੇ ਨਾ ਪਾ
ਤੇਰੇ ਅੱਖੀਆਂ ਦੇ ਪਾਣੀ ਤੌ
ਮੇਰੇ ਉਠਿਆ ਯਕੀਨ ਜਿਹੜਾ
ਮੁੜ ਕੇ ਨੀ ਆਉਣਾ
ਮੈਨੂੰ ਸੱਚ ਚਾਹੀਦਾ ਆ
ਤੇਰਾ ਪੱਧਾ ਚਾਹੇ ਸੋਹਣਾ
ਮੈਨੂੰ ਸੱਚ ਚਾਹੀਦਾ
ਮੈਥੋਂ ਕੁਝ ਨਾ ਲੁਕੋਣਾ
ਮੈਨੂੰ ਸੱਚ ਚਾਹੀਦਾ