Fatehgarh Sahib
ਦੋ ਸੂਰੇ ਤੁੱਰ ਗਏ ਸੀ
ਕਚਹਿਰੀ ਵੱਲ ਨੂ ਹਿੱਕਾਂ ਤਾਣੀ
ਸ਼ੇਰ ਮਰ੍ਦ ਦੇ ਪੁੱਤਰ ਨੇ
ਐਵੇਂ ਤੂ ਬੱਚੜੇ ਨਾ ਜਾਣੀ
ਠੰਡੇ ਬੁਰ੍ਜ ਚ ਮਾਂ ਸਾਡੀ
ਠੰਡੇ ਬੁਰ੍ਜ ਚ ਮਾਂ ਸਾਡੀ
ਬੈਠੀ ਆਏ ਦੇਖ ਸਮਾਧੀ ਲਾਈ
ਫਤਿਹਗੜ੍ਹ ਸਾਹਿਬ ਜਿਹੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਧਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜਿਹਨਾ ਨੇ ਈਨ ਨੀ ਮੰਨੀ ਭਾਈ
ਭਾਈ ਮੋਤੀ ਰਾਮ ਮੇਹਰਾ
ਦੁਧ ਪਿਲਾਯਾ ਬਾਜ਼ੀ ਲਾਕੇ
ਭਾਈ ਮੋਤੀ ਰਾਮ ਮੇਹਰਾ
ਦੁਧ ਪਿਲਾਯਾ ਬਾਜ਼ੀ ਲਾਕੇ
ਉਸ ਥਾਂ ਤੇ ਸਿਰ ਝੁਕਦਾ
ਲਈ ਸੀ ਮੋਹਰਾਂ ਜਿਹੜੀ ਵਿਛਾ ਕੇ
ਦੀਵਾਨ ਟੋਡਰ ਮਲ ਸੂਰਾ
ਦੀਵਾਨ ਟੋਡਰ ਮਲ ਸੂਰਾ
ਬੈਠਾ ਘਰ ਵੀ ਵੇਚੀ ਭਾਈ
ਫਤਿਹਗੜ੍ਹ ਸਾਹਿਬ ਜਿਹੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਧਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜਿਹਨਾ ਨੇ ਈਨ ਨੀ ਮੰਨੀ ਭਾਈ
ਫਤਿਹਗੜ੍ਹ ਸਾਹਿਬ ਜਿਹੀ ਧਰਤੀ ਨਾ
ਫਤਿਹਗੜ੍ਹ ਸਾਹਿਬ ਜਿਹੀ ਧਰਤੀ ਨਾ
ਗੜੀ ਚਮਕੌਰ ਚ ਠੰਡੇ ਨੇ
ਮਾਛੀਵਾੜੇ ਸਿਰਹਾਣੇ ਟਿੰਦਾਂ
ਗੜੀ ਚਮਕੌਰ ਚ ਠੰਡੇ ਨੇ
ਮਾਛੀਵਾੜੇ ਸਿਰਹਾਣੇ ਟਿੰਦਾਂ
ਮਰ੍ਦ ਅਗੰਮੜੇ ਦੇ ਜਾਏ
ਤਾਹੀਂ ਵਿਚ ਸੁਬਾਹ ਦੇ ਹਿੰਡਾ
ਏ ਵੀ ਓਹਦੇ ਹੀ ਪੁੱਤਰ ਨੇ
ਏ ਵੀ ਓਹਦੇ ਹੀ ਪੁੱਤਰ ਨੇ
ਜੋ ਐਥੇ ਜਾਂਦੇ ਲੰਗਰ ਲਾਈ
ਫਤਿਹਗੜ੍ਹ ਸਾਹਿਬ ਜਿਹੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਧਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜਿਹਨਾ ਨੇ ਈਨ ਨੀ ਮੰਨੀ ਭਾਈ
ਸੇਵਾ ਇਸ਼ਨਾਨਾਂ ਦੀ
ਜੱਸੜ'ਆਂ ਤੂ ਵੀ ਦੇਖ ਲੈ ਕਰਕੇ
ਸੇਵਾ ਇਸ਼ਨਾਨਾਂ ਦੀ
ਜੱਸੜ'ਆਂ ਤੂ ਵੀ ਦੇਖ ਲੈ ਕਰਕੇ
ਜਿਥੇ ਚਰਨ ਫ਼ਰਜ਼ੰਦਾ ਦੇ
ਓਥੇ ਮੱਥਾ ਦੇਖ ਲੈ ਧਰ ਕੇ
ਉਠ ਅਮ੍ਰਿਤ ਵੇਲੇ ਨੂ
ਉਠ ਅਮ੍ਰਿਤ ਵੇਲੇ ਨੂ
ਓਥੇ ਜਾ ਕੇ ਝਾੜੂ ਲਾਈ
ਫਤਿਹਗੜ੍ਹ ਸਾਹਿਬ ਜਿਹੀ ਧਰਤੀ ਨਾ
ਕੀਤੇ ਹੋਰ ਦੁਨੀਆਂ ਉੱਤੇ ਧਿਆਈ
ਨਿੱਕੀ ਉਮਰ ਤੇ ਸੋਚ ਉੱਚੀ
ਜਿਹਨਾ ਨੇ ਈਨ ਨੀ ਮੰਨੀ ਭਾਈ