Jang
ਰੱਬ ਤੇਰਾ ਰਾਖਾ ਹੋਊ ਗੋਲੀ ਦਾ ਖੜਕਾ ਹੋਊ
ਰੱਬ ਤੇਰਾ ਰਾਖਾ ਹੋਊ ਗੋਲੀ ਦਾ ਖੜਕਾ ਹੋਊ
ਮੂਹਰੇ ਨਾਕਾ ਹੋਊ, ਪਿੱਛੇ ਪੈੜ ਤੇਰੀ ਨਾਪੂ ਕੋਈ ਸਿਪਾਹੀ ਵੇ
ਹਾਂ ਮਾਇਆ ਤੈਨੂੰ ਜੰਗ ਦੀ ਵਧਾਈ ਵੇ
ਹਾਂ ਮਾਹੀਆਂ ਤੈਨੂੰ ਜੰਗ ਦੀ ਵਧਾਈ ਵੇ
ਜਹਦੀ ਤੇਗ ਦੀ ਅੱਧ-ਬੁੱਤ ਬੰਤਰ ਚੋ ਕਿਸੇ ਖਾਸ ਕਿਸਮ ਦਾ ਨੂਰ ਵਹੇ
ਓਹਨੂੰ ਦੁਨੀਆਂ ਕਹਿੰਦੀ ਕਲਗੀਧਰ, ਓ ਪਰਮ ਪੁਰਖ ਦਾ ਦਾਸ ਕਹੇ
ਜਿੰਨੇ ਦੀਦ ਓਹਦੀ ਪਰਤੱਖ ਕਰਿ ਓਹਦੇ ਜੰਮਣ ਮਰਨ ਸੰਜੁਕਤ ਹੋਏ
ਜਿਨੂੰ ਤੀਰ ਵਜੇ ਗੁਰੂ ਗੋਵਿੰਦ ਕੇ ਓਹੋ ਕਾਲ ਘਰ ਚੋ ਮੁਕਤ ਹੋਏ
ਮੱਤ-ਪੱਤ ਦਾ ਰਾਖਾ ਓਹੋ ਹਰ ਥਾਈ ਵੇ
ਹਾਂ ਮਾਇਆ ਤੈਨੂੰ ਜੰਗ ਦੀ ਵਧਾਈ ਵੇ
ਹਾਂ ਮਾਹੀਆਂ ਤੈਨੂੰ ਜੰਗ ਦੀ ਵਧਾਈ ਵੇ
ਹੈ ਜੰਗ ਹੈ ਤੇਰੇ ਅੰਦਰ ਦੀ ਏਹੇ ਬਦਲ ਦੇਉ ਨਜ਼ਰੀਆਂ ਵੇ
ਜੋਧੇ ਦਾ ਮਤਲਬ ਸਮਝਣ ਲਈ ਇਹ ਜੰਗ ਬਣੂ ਇਕ ਜਰੀਆਂ ਵੇ
ਚੜ ਬੈਠੀ ਸਿਧਕ ਦੇ ਚੌਂਤਰ ਤੇ ਤੇਰੇ ਖੂਨ ਦੀ ਲਾਲੀ ਹੱਸ ਦੀ ਹੈ
ਤੇਰੇ ਮੂਹਰੇ ਦਰਦ ਜਮਾਨੇ ਦਾ ਪਿੱਛੇ ਪੀੜ ਦੀ ਨਗਰੀ ਬਸ ਦੀ ਹੈ
ਸਾਲਾ ਸਾਰਿਆਂ ਨੂੰ ਗੱਲ ਨਾਲ ਲਾਈ ਵੇ
ਹਾਂ ਮਾਇਆ ਤੈਨੂੰ ਜੰਗ ਦੀ ਵਧਾਈ ਵੇ
ਹਾਂ ਮਾਹੀਆਂ ਤੈਨੂੰ ਜੰਗ ਦੀ ਵਧਾਈ ਵੇ
ਮੈਨੂੰ ਤੇਰੀ ਹੱਲਾ-ਸ਼ੇਰੀ ਵੇ ਜੋ ਦੋ ਰੂਹਾਂ ਦਾ ਜੋੜ ਬਣੀ
ਮੈਨੂੰ ਅਪਣੇ ਨਾਲ ਹੀ ਲੈ ਜਾਇ ਤੈਨੂੰ ਲੱਗਿਆ ਕੀਤੇ ਜੇ ਲੋੜ ਬਣੀ
ਤੇਰੀ ਹਿਕ ਦੇ ਅੰਦਰ ਮੱਗ ਦਾ ਹੈ ਸਮਿਆਂ ਦਾ ਸੰਕੇਤ ਕੋਈ
ਮੇਰੀ ਕੁੱਖ ਦੇ ਅੰਦਰ ਮਹਿਕ ਰਿਹਾ ਇਹਨਾਂ ਬੇਮਾਨ ਦਾ ਭੇਤ ਕੋਈ
ਅੱਗੋਂ ਧੀਆਂ ਪੁੱਤਾਂ ਸਾਂਭਣੀ ਲੜਾਈ ਵੇ
ਹਾਂ ਮਾਇਆ ਤੈਨੂੰ ਜੰਗ ਦੀ ਵਧਾਈ ਵੇ
ਹਾਂ ਮਾਹੀਆਂ ਤੈਨੂੰ ਜੰਗ ਦੀ ਵਧਾਈ ਵੇ
ਹਾਂ ਮਾਹੀਆਂ ਤੈਨੂੰ ਜੰਗ ਦੀ ਵਧਾਈ ਵੇ