Gall Mukk Gyi
ਸੂਰਮਾ ਅੱਖਾਂ ਦੇ ਵਿਚ ਰੱਖਾਂ ਭਰ ਕੇ
ਤਿੱਤਲੀ ਦੇ ਖਬੰ ਵਾਂਗੂ ਅੱਖ ਫ੍ਹੜਕੇ
ਮਿਲੇ ਨਾ ਖਜਾਨੇ ਨਾਹੀ ਕਿਸੇ ਵੈਧ ਤੌ
ਜਿਹੜੀ ਤੇਰੀ ਝਿੜੱਕ ਪਿਆਰੀ ਸ਼ਹਿਦ ਤੌ
ਲਾਲ ਹੋਈਆਂ ਪਾਈਆਂ ਨੇ ਕਲਾਈਆਂ ਸੋਹਣਿਆਂ
ਜਦੋ ਸ਼ਾਰਮਕੇ ਮੈਂ ਛੱਡੀਆਂ ਸੋਹਣਿਆਂ
ਪਿਆਰ ਦੀ ਨਿਸ਼ਾਨੀ ਹਰ ਹਾਲ ਲੈਣ ਲਈ
ਕਿੰਨੇ ਸਾਲ ਲੰਘ ਗਏ ਰੁਮਾਲ ਲੈਣ ਲਈ
ਸਖੀਆਂ ਨੂੰ ਜਾਕੇ ਰਾਜ ਦੱਸਦੀ ਫਿਰਾਂ
ਕੁੜੀਆਂ ਤੌ ਗੱਲ ਜੱਟਾਂ ਕਿੱਥੋਂ ਲੁੱਕਦੀ
ਫਿਰਦੀ ਮਨਾਉਂਦੀ ਕਦੇ ਰਾਹਾਂ ਰੁੱਸਦੀ
ਗੱਲ ਕਾਹਦੀ ਬਣੀ ਜੱਟਾ
ਗੱਲ ਮੁੱਕ ਗਈ
ਫਿਰਦੀ ਮਨਾਉਂਦੀ ਕਦੇ ਰਾਹਾਂ ਰੁੱਸਦੀ
ਗੱਲ ਕਾਹਦੀ ਬਣੀ ਜੱਟਾ
ਗੱਲ ਮੁੱਕ ਗਈ
ਦਿਲ ਚ ਲਕੋਕੇ ਵੇ ਮੈਂ ਸਾਰੇ ਸਾਂਭ ਲਾਏ
ਮਿੱਠੇ ਤੇਰੇ ਖੰਡ ਤੌ ਹੁੰਗਾਰੇ ਸਾਂਭ ਲਾਏ
ਥੋੜਾ ਵੀ ਨੀ ਜੱਟਾ ਖਾਸਾ ਮੰਨ ਲੈ
ਚੰਨ ਦੀ ਤੂੰ ਪ੍ਰਵਾਸ਼ਾ ਮੰਨ ਲੈ
ਆਉਂਦੇ ਆ ਖ਼ਯਾਲ ਤੇਰੇ ਕਿੱਥੇ ਰੁਕਦੇ
ਇੱਕੋ ਜਿਹੇ ਅੱਖਰਾਂ ਤੌ ਨਾਂ ਮੁਕਦੇ
ਪੱਕੀ ਗੱਲ ਨਾ ਕਿ ਸੱਚੀ ਝੂਠੀ ਸੋਹਣਿਆਂ
ਚੰਨ ਲੱਗੀ ਜਾਂਦਾ ਸੀ ਅੰਗੂਠੀ ਸੋਹਣਿਆਂ
ਤੇਰੇ ਪਿੱਛੋਂ ਰਾਹਾਂ ਮੈਂ ਬਥੇਰਾ ਬੋਲਦੀ
ਪਰ ਤੇਰੇ ਮੂਹਰੇ ਨਜ਼ਰਾਂ ਨਾ ਚੁਕਦੀ
ਫਿਰਦੀ ਮਨਾਉਂਦੀ ਕਦੇ ਰਾਹਾਂ ਰੁੱਸਦੀ
ਗੱਲ ਕਾਹਦੀ ਬਣੀ ਜੱਟਾ
ਗੱਲ ਮੁੱਕ ਗਈ
ਫਿਰਦੀ ਮਨਾਉਂਦੀ ਕਦੇ ਰਾਹਾਂ ਰੁੱਸਦੀ
ਗੱਲ ਕਾਹਦੀ ਬਣੀ ਜੱਟਾ
ਗੱਲ ਮੁੱਕ ਗਈ
ਕੱਲੀ ਰਹਿਣ ਲੱਗੀ ਸੱਚੀ ਕੁੜੀ ਸੋਲ ਵੇ
ਸ਼ਾਮ ਪੂਰੀ ਲੰਘਦੀ ਆ ਸ਼ੀਸ਼ੇ ਕੋਲ ਵੇ
ਗਿਫ਼ਟੀ ਛੁਪਾਕੇ ਆਪਾਂ ਰਾਜ ਰੱਖੀਏ
ਪਿਆਰ ਵਾਲੇ ਦਿਲਾਂ ਉੱਤੇ ਦਾਗ ਰੱਖੀਏ
ਵੇਖਣੇ ਨੂੰ ਤੈਨੂੰ ਜਗਦੇ ਹੀ ਰਹਿਣ ਜੋ
ਦੀਵੀਆਂ ਦੇ ਵਰਗੇ ਹੀ ਹੋਗੇ ਨੈਣ ਦੋ
ਪਾਵੇ ਤੂੰ ਬੁਝਾਰਤ ਮੈਂ ਆਪੇ ਬੁਝ ਲੁ
ਤੇਰੀਆਂ ਅੱਖਾਂ ਚੋ ਦੇਖਣਾ ਏ ਖੁਦ ਨੂੰ
ਸੱਚੀਏ ਹਵਾ ਨੂੰ ਸੂਹ ਵੀ ਮਿਲੀ ਲੱਗਦੀ
ਲੰਗਦੀ ਜਦੋ ਵੀ ਜਾਂਦੀ ਪੁੱਛ ਦੀ
ਫਿਰਦੀ ਮਨਾਉਂਦੀ ਕਦੇ ਰਾਹਾਂ ਰੁੱਸਦੀ
ਗੱਲ ਕਾਹਦੀ ਬਣੀ ਜੱਟਾ
ਗੱਲ ਮੁੱਕ ਗਈ
ਫਿਰਦੀ ਮਨਾਉਂਦੀ ਕਦੇ ਰਾਹਾਂ ਰੁੱਸਦੀ
ਗੱਲ ਕਾਹਦੀ ਬਣੀ ਜੱਟਾ
ਗੱਲ ਮੁੱਕ ਗਈ
ਦੋ ਬਾਲਾਂ ਦੇ ਵਿਚ ਤਾਰੇ ਵੇ ਮੈਂ ਗੁੰਦੇ ਸੋਹਣਿਆਂ
ਤੈਥੋਂ ਸੋਹਣੇ ਓਹੋ ਵੀ ਨੀ ਹੁੰਦੇ ਸੋਹਣਿਆਂ