Rakaan
ਨੀ ਤੂੰ ਯਾਰੀ-ਯਾਰੀ ਕਰਦੀ ਐਂ
ਨੀ ਤੂੰ ਯਾਰੀ ਲਾਉਣ ਨੂੰ ਫ਼ਿਰਦੀ ਐਂ
ਨੀ ਬੜੇ ਲੱਗੀਆਂ ਦੇ ਨੁਕਸਾਨ
ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ
ਆਈਆਂ ਮੁੱਢ ਕਦੀਮੋਂ ਕੱਚੀਆਂ ਈਂ
ਜੋ ਗੱਲਾਂ ਲੋਕੀਂ ਕਰਦੇ ਨੇ
ਉਹ ਹੋਈਆਂ ਕਦੇ ਵੀ ਸੱਚੀਆਂ ਨਈਂ
ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ
ਆਈਆਂ ਮੁੱਢ ਕਦੀਮੋਂ ਕੱਚੀਆਂ ਈਂ
ਜੋ ਗੱਲਾਂ ਲੋਕੀਂ ਕਰਦੇ ਨੇ
ਉਹ ਹੋਈਆਂ ਕਦੇ ਵੀ ਸੱਚੀਆਂ ਨਈਂ
ਠੱਗ ਇਸ਼ਕ ਦਾ ਕਰਨ ਵਪਾਰ ਐਥੇ
ਠੱਗ ਇਸ਼ਕ ਦਾ ਕਰਨ ਵਪਾਰ ਐਥੇ
ਨੀ ਜਦੋਂ ਲੁੱਟ ਲਈ ਹੁਸਨ ਦੁਕਾਨ
ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ
ਦਿਲ ਦਾ ਦਰਦ ਵੰਡਾਉਣ ਲਈ
ਕੁਝ ਫਿੱਕੇ ਰੰਗ ਦੇ suit ਲੈ ਲਈਂ
ਯਾਰੀ ਟੁੱਟੀ ਤੋਂ ਪਾਉਣ ਲਈ
ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ
ਦਿਲ ਦਾ ਦਰਦ ਵੰਡਾਉਣ ਲਈ
ਕੁਝ ਫਿੱਕੇ ਰੰਗ ਦੇ suit ਲੈ ਲਈਂ
ਯਾਰੀ ਟੁੱਟੀ ਤੋਂ ਪਾਉਣ ਲਈ
ਤੈਨੂੰ ਰੰਗਲੀ ਦੁਨੀਆਂ ਲੱਗਦੀ ਐ
ਜਿਹੜੀ ਰੰਗਲੀ ਦੁਨੀਆਂ ਲੱਗਦੀ ਐ
ਨੀ ਬਾਝੋਂ ਸੱਜਣਾਂ ਦੇ ਸ਼ਮਸ਼ਾਨ
ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਜਿਹੜੀ ਦਿਲ ਮੇਰੇ ਦੀ ਰਾਣੀ ਸੀ
ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ
ਗੱਲਾਂ ਈ Jhinjer ਕਰਦਾ ਏ
ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ
ਜਿਹੜੀ ਦਿਲ ਮੇਰੇ ਦੀ ਰਾਣੀ ਸੀ
ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ
ਗੱਲਾਂ ਈ Jhinjer ਕਰਦਾ ਏ
ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ
ਲੱਖ ਲਾਹਨਤਾਂ ਐਸੇ ਆਸ਼ਿਕ 'ਤੇ
ਲੱਖ ਲਾਹਨਤਾਂ ਐਸੇ ਆਸ਼ਿਕ 'ਤੇ
ਜਿਊਂਦਾ-ਮੋਇਆ ਇਕ ਸਮਾਨ
ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ
ਜਦੋਂ ਪੱਟੀ ਗਈ ਰਕਾਨ ਫਿਰ ਪਛਤਾਵੇਂਗੀ