Ailaan
ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਤੇਰਾ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਇਹਨਾਂ ਕੱਤੀਆਂ
ਇਹਨਾਂ ਕੱਤੀਆਂ ਦੇ ਏਕੇ ‘ਚ ਕਰੋੜ ਹੋਣਗੇ
ਤੇਰੀ ਧੌਣ ਦੇ ਜੋ ਮਣਕੇ ਮਰੋੜ ਹੋਣਗੇ
ਅੱਸੀ ਵਰ੍ਹੇ ਦਿਆਂ ਬਾਬਿਆਂ ਤੋਂ ਲੈ ਕੇ ਥਾਪੜਾ (ਲੈ ਕੇ ਥਾਪੜਾ)
ਅੱਸੀ ਵਰ੍ਹੇ ਦਿਆਂ ਬਾਬਿਆਂ ਤੋਂ ਲੈ ਕੇ ਥਾਪੜਾ
ਤੈਨੂੰ ਜੰਗ ਦਾ ਐਲਾਨ ਨੌਜਵਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਬਸ ਹੋਸ਼ ਤੋਂ ਕੰਮ ਲਯੋ ਕਿਉਂਕੀ ਬੜੇ ਆਉਣ ਗੇ ਇਥੇ
ਇਹਨਾਂ ਕੰਮਾਂ ਨੂੰ ਖ਼ਰਾਬ ਕਰਨ ਵਾਲੇ ਓਹਨਾ ਕੋ ਬੜੇ ਤਰੀਕੇ ਆ
ਓਹਨਾ ਕੋ ਬੜਾ paper work ਹੈ
ਇਸ ਕਰ ਕੇ ਹੋਸ਼ ਇਹਨਾਂ ਬਜ਼ੁਰਗਾਂ ਕੋਲੇ ਹੈ
ਤੇ ਜੋਸ਼ ਜਵਾਨੀ ਕੋਲੇ ਹੈ ਬੱਸ ਲਾਣੇਦਾਰ ਨਾਲ ਰਾਏ ਕਰ ਕ ਚਲਿਯੋ
ਬੱਸ ਚਾਰ ਪੰਜ ਘੰਟਿਆਂ ਦੀ ਵਾਟ ਦਿੱਲੀਏ
ਤੈਨੂੰ ਯਾਦ ਕਰਵਾ ਦਿਆਂਗੇ ਔਕਾਤ ਦਿੱਲੀਏ
ਤੇਰੀ ਹਿੱਕ ਉੱਤੇ ਚੜ੍ਹ ਕੇ ਜੈਕਾਰੇ ਲਾਉਣਗੇ (ਜੈਕਾਰੇ ਲਾਉਣਗੇ)
ਤੇਰੀ ਹਿੱਕ ਉੱਤੇ ਚੜ੍ਹ ਕੇ ਜੈਕਾਰੇ ਲਾਉਣਗੇ
ਸਾਡੀ ਹੌਂਸਲਾ ਅਫ਼ਜ਼ਾਈ ਅਸਮਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ
ਅਸੀਂ ਜਿੱਤਾਂਗੇ ਤੇ ਦੇਗ ਤੇਗ ਫ਼ਤਿਹ ਪੜ੍ਹਾਂਗੇ
ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ (ਇਤਿਹਾਸ ਦੇ ਉੱਤੇ)
ਸਾਨੂੰ ਮਾਣ ਵਰੀ ਰਾਏ ਇਤਿਹਾਸ
ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ