Dil Tutda

Nirmaan

ਰੋ ਰੋ ਕੇ ਕੁਝ ਨਈ ਬਣਨਾ ਰੋਣਾ ਛੱਡ ਦੇ
ਜਿਹਦਾ ਪਿਆਰ ਹੈ ਨੀ ਨਸੀਬ ਚ ਦਿਲ ਚੋ ਕੱਡ ਦੇ
ਗੱਲ ਮਨ ਲੈ ਝੱਲਿਆ
ਰੋਵੇਂਗਾ ਕੱਲਿਆ
ਗੱਲ ਮਨ ਲੈ ਝੱਲਿਆ
ਰੋਵੇਂਗਾ ਕੱਲਿਆ
ਹੋਵੇ ਇਲਾਜ ਨਾ ਦਿਲ ਤੇ ਲੱਗੀ ਹੋਈ ਸੱਟ ਦਾ

ਲੱਗੀ ਹੋਈ ਸੱਟ ਦਾ

ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ

ਆਸਾਨ ਨਈ ਦਿਲ ਦੀ ਸੱਟ ਨੂੰ ਇੰਝ ਹੀ ਸਹਿਣਾ
ਅੱਗ ਦਾ ਦਰਿਆ ਡੁਬ ਕੇ ਜਾਣਾ ਏ ਪੈਣਾ
ਤਿਖੇ ਤਿਖੇ ਨੈਨਾ ਦੇ ਜਾਲ ਨੇ ਭੈੜੇ
ਪਿਛੇ ਪੈ ਜਾਣ ਤਾਂ ਛੱਡਦੇ ਨੀ ਖੈੜੇ
ਗਿਣ ਗਿਣ ਕੇ ਤਾਰੇ
ਓਹਦੀ ਯਾਦ ਸਹਾਰੇ
ਗਿਣ ਗਿਣ ਕੇ ਤਾਰੇ
ਓਹਦੀ ਯਾਦ ਸਹਾਰੇ
ਦਿਨ ਕਟਦਾ ਬੰਦਾ ਨੀ ਕਦੇ ਥੱਕਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ

ਜੋ ਰੋਕ ਲਵੇ ਦਿਲ ਦੀ ਧੜਕਨ ਨੂੰ ਤੇਰੀ
ਓਹੀ ਬਣਨਾ ਮਕਸਦ ਜੀਨ ਦਾ ਤੇਰੀ
ਦਿਲ ਦੇ ਵਿਚ ਤੀਰ ਫਿਰ ਵੱਜਦੇ ਨੇ ਆ ਆ ਕੇ
ਪੁੱਛਣਗੇ ਹਾਲ ਲੋਕ ਘਰ ਵਿਚ ਜਾ ਜਾ ਕੇ
ਨਿਰਮਾਣ ਦੇ ਵਰਗੇ
ਪਲ ਪਲ ਨੇ ਮਰਦੇ
ਨਿਰਮਾਣ ਦੇ ਵਰਗੇ
ਪਲ ਪਲ ਨੇ ਮਰਦੇ
12 ਸਾਲ ਜਿਵੇਂ ਸੀ ਰਾਂਝਾ ਰਿਹਾ ਕਟਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ

“ਤੇਰੇ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿਚ ਦਿਨ ਆਖਰੀ ਏ ਮੇਰਾ
ਅਜ ਤੋਂ ਬਾਦ ਤੈਨੂੰ ਕਦੇ ਚਿਹਰਾ ਦਿਖਣਾ ਨੀ ਮੇਰਾ
ਮੈਂ ਇਸ਼੍ਕ਼ ਤੇ ਤੂੰ ਵਾਪਰ ਕੀਤਾ ਸੀ
ਗਲਤੀ ਤੇਰੀ ਨੀ, ਗਲਤੀ ਤਾਂ ਮੇਰੀ ਸੀ
ਕਿਓ ਕਿ ਤੂੰ ਨਈ ਮੈਂ ਤੈਨੂੰ ਪਿਆਰ ਕੀਤਾ ਸੀ”

Curiosidades sobre la música Dil Tutda del Jassie Gill

¿Quién compuso la canción “Dil Tutda” de Jassie Gill?
La canción “Dil Tutda” de Jassie Gill fue compuesta por Nirmaan.

Músicas más populares de Jassie Gill

Otros artistas de Film score