Ganna Te Gurh
ਮੈ ਗੰਨਾ ਤੇ ਤੂੰ ਗੁੜ ਸਜਣਾ
ਆਪਾ ਚੱਕੀ ਦੇ ਦੋ ਪੁੜ ਸਜਣਾ
ਤੂੰ ਜਿਹੜੇ ਰਾਹੇ ਪੈ ਜਾਵੇ
ਅਸੀ ਓਸੇ ਜਾਈਏ ਮੁੜ ਸਜਣਾ
ਤੂੰ ਅੰਬਰ ਸਾਡੀ ਜ਼ਿੰਦਗੀ ਦਾ
ਅਸੀ ਲੋਹ ਤੇਰੇ ਟਾਰਿਆ ਦੀ
ਜੇ ਤੂੰ ਪਾਣੀ ਨਦੀਆ ਦਾ
ਅਸੀ ਮਿੱਟੀ ਤੇਰੇ ਕਿਨਾਰਿਆ ਦੀ
ਜੇ ਤੂੰ ਪਾਣੀ ਨਦੀਆ ਦਾ
ਅਸੀ ਮਿੱਟੀ ਤੇਰੇ ਕਿਨਾਰਿਆ ਦੀ
ਕਿਨਾਰਿਆ ਦੀ
ਤੂੰ ਟਾਹਣੀ ਤੇ ਅਸੀ ਪੱਤੇ ਆ
ਤੂੰ ਕਾਪੀ ਤੇ ਅਸੀ ਗੱਤੇ ਆ
ਤੇਰੀ ਖੁਸ਼ੀ ਨੂੰ ਦੂਨਾ ਕਰਦੇ ਜੂ
ਰੋਣਕ ਦੇ ਓ ਟੱਪੇ ਆ
ਤੂੰ ਪਾ ਕੋਈ ਬਾਤ ਵਿਲੱਖਣ ਜਈ
ਸਾਡੀ ਜੁਮੇਵਾਰੀ ਹੁੰਗਾਰਿਆ ਦੀ
ਜੇ ਤੂੰ ਪਾਣੀ ਨਦੀਆ ਦਾ
ਅਸੀ ਮਿੱਟੀ ਤੇਰੇ ਕਿਨਾਰਿਆ ਦੀ
ਜੇ ਤੂੰ ਪਾਣੀ ਨਦੀਆ ਦਾ
ਅਸੀ ਮਿੱਟੀ ਤੇਰੇ ਕਿਨਾਰਿਆ ਦੀ
ਕਿਨਾਰਿਆ ਦੀ
ਕਦੇ ਮੱਸੇ ਤੇ ਕਦੇ ਤੋਲੇ ਵੇ
ਅਸੀ ਧੂੜ ਦੇ ਵਾਂਵਰੋਲੇ ਵੇ
ਤੇਰੀ ਨਾਲ ਸਾਡਾ ਘਰ ਵਸਦਾ ਆ
ਤੇਰੇ ਬਿਨ ਸਜਣਾ ਖੋਲੇ ਵੇ
ਰਹਿ ਚੜਦੀ ਕਲਾ ਵਿਚ ਲੋਂਦਾ ਤੂੰ
ਅਸੀ ਗੂੰਜ਼ ਹਾ ਤੇਰੇ ਜੈਕਾਰਿਆ ਦੀ
ਜੇ ਤੂੰ ਪਾਣੀ ਨਦੀਆ ਦਾ
ਅਸੀ ਮਿੱਟੀ ਤੇਰੇ ਕਿਨਾਰਿਆ ਦੀ
ਜੇ ਤੂੰ ਪਾਣੀ ਨਦੀਆ ਦਾ
ਅਸੀ ਮਿੱਟੀ ਤੇਰੇ ਕਿਨਾਰਿਆ ਦੀ
ਕਿਨਾਰਿਆ ਦੀ