Tariyan Di Chunni
ਤਾਰਿਆਨ ਦੀ ਚੁੰਨੀ ਵਾਲੀ ਮੁਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜਿੰਦਗੀ ਦਾ ਗੀਤ ਵੇ
ਅਜੇ ਵੀ ਨਾ ਮੁੱਕਾ ਸਾਡੀ ਜਿੰਦਗੀ ਦਾ ਗੀਤ ਵੇ
ਮੁਕ ਜਾਣਾ ਰਾਤ ਵਾਂਗੂ ਸ਼ੁਰੂ ਕਿੱਤੀ ਬਾਤ ਵਾਂਗੂ
ਮਰ ਕੇ ਵੀ ਰਹਿਣੀ ਸਾਨੂ ਕਿੱਸੇ ਦੀ ਉਡੀਕ ਵੇ
ਮਰ ਕੇ ਵੀ ਰਹਿਣੀ ਸਾਨੂ ਕਿੱਸੇ ਦੀ ਉਡੀਕ ਵੇ
ਤਾਰਿਆਨ ਦੀ ਚੁੰਨੀ ਵਾਲੀ ਮੁਕ ਗਈ ਏ ਰਾਤ
ਉੱਗ ਪਯੀਆਂ ਚੜ੍ਹਦੇ ਦੀ ਖੁਖ ਵਿਚ ਲਾਲੀਆਂ
ਉੱਗ ਪਯੀਆਂ ਚੜ੍ਹਦੇ ਦੀ ਖੁਖ ਵਿਚ ਲਾਲੀਆਂ
ਝੋਲੀਆਂ ਵੀ ਐੱਡ ਲਈਆਂ ਰੱਬ ਦੇ ਸਵੇਲੀਆਂ
ਝੋਲੀਆਂ ਵੀ ਐੱਡ ਲਈਆਂ ਰੱਬ ਦੇ ਸਵੇਲੀਆਂ
ਰੱਬ ਦੇ ਦਵਾਰ ਖੁੱਲੇ ਪੀਰਾਂ ਦੇ ਮਜ਼ਾਰ ਖੁੱਲੇ
ਖੌਰੇ ਕਦੋਂ ਖੁੱਲੂ ਸਾਡੇ ਯਾਰਾਂ ਦੀ ਮਸੀਤ ਵੇ
ਖੌਰੇ ਕਦੋਂ ਖੁੱਲੂ ਸਾਡੇ ਯਾਰਾਂ ਦੀ ਮਸੀਤ ਵੇ
ਤਾਰਿਆਨ ਦੀ ਚੁੰਨੀ ਵਾਲੀ ਮੁਕ ਗਈ ਏ ਰਾਤ
ਐਵੇਂ ਨਾ ਹਲੂਨ ਸਾਡੇ ਦੁੱਖ ਕਹਿੰਦੇ ਜਾਣਗੇ
ਐਵੇਂ ਨਾ ਹਲੂਨ ਸਾਡੇ ਦੁੱਖ ਕਹਿੰਦੇ ਜਾਣਗੇ
ਅੱਖਾਂ ਦੀਆਂ ਸੀਪੀਆਨ ਚੋਣ ਮੋਤੀ ਡਿੱਗ ਜਾਣਗੇ
ਅੱਖਾਂ ਦੀਆਂ ਸੀਪੀਆਨ ਚੋਣ ਮੋਤੀ ਡਿੱਗ ਜਾਣਗੇ
ਇਹੋ ਨੇ ਗੁਜ਼ਾਰਾ ਸਾਡਾ ਇਹੋ ਨੇ ਸਹਾਰਾ ਸਾਡਾ
ਇਹੋ ਸਾਡੇ ਸੱਜਣਾ ਦੀ ਆਖਰੀ ਵਸਿਤ ਵੇ
ਇਹੋ ਸਾਡੇ ਸੱਜਣਾ ਦੀ ਆਖਰੀ ਵਸਿਤ ਵੇ
ਤਾਰਿਆਨ ਦੀ ਚੁੰਨੀ ਵਾਲੀ ਮੁਕ ਗਈ ਏ ਰਾਤ
ਜਿੰਦੇ ਕੋਲੇ ਚਨ ਓਹਨੂੰ ਤਾਰਿਆਨ ਦੀ ਲੋੜ ਨੀ
ਜਿੰਦੇ ਕੋਲੇ ਚਨ ਓਹਨੂੰ ਤਾਰਿਆਨ ਦੀ ਲੋੜ ਨੀ
ਸੱਚ ਨੂੰ ਜੁਬਾਨ ਦੇ ਸਹਾਰਿਆਨ ਦੀ ਲੋੜ ਨੀ
ਸੱਚ ਨੂੰ ਜੁਬਾਨ ਦੇ ਸਹਾਰਿਆਨ ਦੀ ਲੋੜ ਨੀ
ਜਗ ਵੀ ਨਾ ਪੁੱਛੇ ਓਹਨੂੰ ਰੱਬ ਵੀ ਨਾ ਪੁੱਛੇ ਓਹਨੂੰ
ਮਰਜਾਣੇ ਮਾਨਣਾ ਜਿਹੜੀ ਮਾਰੀ ਹੋਵੇ ਨੀਤ ਵੇ
ਮਰਜਾਣੇ ਮਾਨਣਾ ਜਿਹੜੀ ਮਾਰੀ ਹੋਵੇ ਨੀਤ ਵੇ
ਤਾਰਿਆਨ ਦੀ ਚੁੰਨੀ ਵਾਲੀ ਮੁਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜਿੰਦਗੀ ਦਾ ਗੀਤ ਵੇ
ਅਜੇ ਵੀ ਨਾ ਮੁੱਕਾ ਸਾਡੀ ਜਿੰਦਗੀ ਦਾ ਗੀਤ ਵੇ
ਮੁਕ ਜਾਣਾ ਰਾਤ ਵਾਂਗੂ ਸ਼ੁਰੂ ਕਿੱਤੀ ਬਾਤ ਵਾਂਗੂ
ਮਰ ਕੇ ਵੀ ਰਹਿਣੀ ਸਾਨੂ ਕਿੱਸੇ ਦੀ ਉਡੀਕ ਵੇ
ਮਰ ਕੇ ਵੀ ਰਹਿਣੀ ਸਾਨੂ ਕਿੱਸੇ ਦੀ ਉਡੀਕ ਵੇ
ਮਰ ਕੇ ਵੀ ਰਹਿਣੀ ਸਾਨੂ ਕਿੱਸੇ ਦੀ ਉਡੀਕ ਵੇ
ਮਰ ਕੇ ਵੀ ਰਹਿਣੀ ਸਾਨੂ ਕਿੱਸੇ ਦੀ ਉਡੀਕ ਵੇ