Lagge Magh Trail Wargi

Raj Ranjodh, Tru-Skool

ਓ ਸੁਣ ਹੀਰੀਏ
ਹੁਣ ਹੀਰੀਏ ਮੈਂ ਵੇਖਾ ਤੇਰੇ ਮੁਖ ਨੀ
ਤੇ ਟੁੱਟ ਜਾਂਦੇ ਦੁੱਖ ਨੀ
ਹੋ ਲਗਦੀ ਨਾ ਭੂਖ ਨੀ
ਤੈਨੂ ਵੇਖਦਾ ਤੇ ਚੰਨ ਜਾਂਦਾ ਲੁੱਕ ਨੀ
ਤੇ ਰਾਤ ਜਾਂਦੀ ਰੁੱਕ ਨੀ
ਹਾਏ ਰਾਬ ਵੇਖੇ ਝੁਕ ਨੀ
ਓ ਜਦੋਂ ਹਸਦੀ ਐ ਮਹਿਕ ਉਡ ਦੀ
ਓ ਜਦੋਂ ਹਸਦੀ ਐ ਮਹਿਕ ਉਡ ਦੀ
ਚੜੀ ਚੰਦਨ ਤੇ ਵੇਲ ਵਰਗੀ

ਸੁਣ ਹਾੜ ਦੇ ਮਹੀਨੇ ਜੱਮੀਏ
ਲੱਗੇ ਮਾਘ ਦੀ ਤ੍ਰੇਲ ਵਰਗੀ
ਸੁਣ ਹਾੜ ਦੇ ਮਹੀਨੇ ਜੱਮੀਏ
ਲੱਗੇ ਮਾਘ ਦੀ ਤ੍ਰੇਲ ਵਰਗੀ
ਓ ਸੁਣ ਹਾੜ ਦੇ ਮਹੀਨੇ ਜੱਮੀਏ
ਨੀ ਲੱਗੇ ਮਾਘ ਦੀ ਤ੍ਰੇਲ ਵਰਗੀ

ਬੈਠ ਤਾਰਿਆਂ ਨਾਲ ਕੱਟਾ ਸਾਰੀ ਰਾਤ ਵੇ
ਨਾ ਮੁੱਕੇ ਤੇਰੀ ਬਾਤ ਵੇ
ਉਡੀਕਾਂ ਮੁਲਾਕ਼ਾਤ ਵੇ
ਜੇਹੜਾ ਇਸ਼੍ਕ਼ ਤੂ ਦੇ ਗਯਾ ਸੁਗਾਤ ਵੇ
ਓ ਰਾਬ ਦੀ ਆ ਦਾਤ ਵੇ
ਨਾ ਸੌਣ ਜਜ਼ਬਾਤ ਵੇ
ਜਦੋ ਗਲੀ ਵਿੱਚੋ ਤੂ ਲੰਘ ਦਾ ਐ
ਵੇ ਮੈਂ ਰਖਦੀ ਸ਼੍ਰੀਨਗਾਰ ਕਰਕੇ
ਵੇ ਮੈਂ ਨੀਂਦਰਾਂ ਗਵਾਈਆ ਸੋਹਣਿਆਂ
ਤੇਰੇ ਮੁਖ ਦਾ ਦੀਦਾਰ ਕਰਕੇ
ਵੇ ਮੈਂ ਨੀਂਦਰਾਂ ਗਵਾਈਆ ਸੋਹਣਿਆਂ
ਤੇਰੇ ਮੁਖ ਦਾ ਦੀਦਾਰ ਕਰਕੇ

ਓ ਲੱਗੇ ਸਰਗੀ ਦੀ ਲੋਰ ਤੂੰ ਬਣਾਈ ਨੀ
ਤੇਰੀ ਮੋਟੀ ਮੋਟੀ ਅੱਖ ਨਸ਼ਯਾਈ ਨੀ
ਓ ਲੱਗੇ ਸਰਗੀ ਦੀ ਲੋਰ ਤੂੰ ਬਣਾਈ ਨੀ
ਤੇਰੀ ਮੋਟੀ ਮੋਟੀ ਅੱਖ ਨਸ਼ਯਾਈ ਨੀ
ਹੋ ਤੈਨੂ ਚੜ ਗੀ ਜਵਾਨੀ ਭੰਗ ਵਰਗੀ
ਪੁੱਤ ਜੱਟਾ ਦਾ ਤੂ ਕਰੇਯਾ ਸ਼ੁਦਾਈ ਨੀ
ਮੇਰੇ ਹੱਜ ਵੀ ਕ਼ਬੂਲ ਹੋ ਗਏ
ਮੇਰੇ ਹੱਜ ਵੀ ਕ਼ਬੂਲ ਹੋ ਗਏ
ਹੋ ਜੱਟੀ ਜਾਨ ਮੇਰੇ ਨਾਮ ਕਰ ਗੀ
ਸੁਣ ਹਾੜ ਦੇ ਮਹੀਨੇ ਜੱਮੀਏ
ਲੱਗੇ ਮਾਘ ਦੀ ਤ੍ਰੇਲ ਵਰਗੀ
ਓ ਸੁਣ ਹਾੜ ਦੇ ਮਹੀਨੇ ਜੱਮੀਏ
ਨੀ ਲੱਗੇ ਮਾਘ ਦੀ ਤ੍ਰੇਲ ਵਰਗੀ

ਲਿਖ ਨਾਮ ਤੇਰਾ ਕੱਢ ਦੀ ਰਮਾਲ਼ ਵੇ
ਤੇਰੇ ਬਾਰ ਬਾਰ ਔਂਦੇ ਆ ਖ਼ਯਾਲ ਵੇ
ਲਿਖ ਨਾਮ ਤੇਰਾ ਕੱਢ ਦੀ ਰਮਾਲ਼ ਵੇ
ਤੇਰੇ ਬਾਰ ਬਾਰ ਔਂਦੇ ਆ ਖ਼ਯਾਲ ਵੇ
ਮੈਨੂ ਲਗਦਾ ਬੇਗ਼ਾਨਾ ਜਿਹਾ ਜਗ ਵੇ
ਆਕੇ ਸੋਹਣੇਯਾ ਵੇ ਲਾ ਲੈ ਸੀਨੇ ਨਾਲ ਵੇ
ਹੁੰਦੀ ਮੀਠੀ ਮੀਠੀ ਪੀਡ ਕਾਲਜੇ
ਚਨਾ ਤੇਰੇ ਨਾਲ ਪਿਆਰ ਕਰਕੇ
ਵੇ ਮੈਂ ਨੀਂਦਰਾਂ ਗਵਾਈਆ ਸੋਹਣਿਆਂ
ਤੇਰੇ ਮੁਖ ਦਾ ਦੀਦਾਰ ਕਰਕੇ
ਵੇ ਮੈਂ ਨੀਂਦਰਾਂ ਗਵਾਈਆ ਸੋਹਣਿਆਂ
ਤੇਰੇ ਮੁਖ ਦਾ ਦੀਦਾਰ ਕਰਕੇ

ਹੋ ਵੱਟੇ ਤੜਕੇ ਗਲੀ ਚ ਤੇਰੀ ਖੜਿਆ
ਰਾਂਝਾ ਲਗਦਾ ਮੋਡੇ ਤੇ ਭਲਾ ਧਰਿਆ
ਹੋ ਵੱਟੇ ਤੜਕੇ ਗਲੀ ਚ ਤੇਰੀ ਖੜਿਆ
ਰਾਂਝਾ ਲਗਦਾ ਮੋਡੇ ਤੇ ਭਲਾ ਧਰਿਆ
ਸੋਹਣੀ ਸੂਰਤ ਵਿਖਾ ਜਾ ਹੀਰੇ ਯਾਰ ਨੂ
ਤੇਰੇ ਰੂਪ ਤੇ ਜੱਟਾ ਦਾ ਪੁੱਤ ਮਰਯਾ
ਹੋ ਤੇਰੀ ਮੇਰੀ ਮੁਲਾਕ਼ਾਤ ਹਾਨਨੇ
ਤੇਰੀ ਮੇਰੀ ਮੁਲਾਕ਼ਾਤ ਹਾਨਨੇ
ਹੋ ਚੰਨ ਚਾਨਣੀ ਦੇ ਮੇਲ ਵਰਗੀ
ਸੁਣ ਹਾੜ ਦੇ ਮਹੀਨੇ ਜੱਮੀਏ
ਲੱਗੇ ਮਾਘ ਦੀ ਤ੍ਰੇਲ ਵਰਗੀ
ਸੁਣ ਹਾੜ ਦੇ ਮਹੀਨੇ ਜੱਮੀਏ
ਲੱਗੇ ਮਾਘ ਦੀ ਤ੍ਰੇਲ ਵਰਗੀ

ਅਸਾਂ ਛੱਲਿਆ ਨਾਲ ਮੁੰਦੀਆਂ ਵਟਾ ਲੀਯਾ
ਸੂਹੇ ਰੰਗ ਦੀਆ ਚੂਨੀਆਂ ਰੰਗਾ ਲੀਯਾ
ਤੇਰਾ ਨਾਮ ਵਿਚ ਮਹਿੰਦੀ ਨਾਲ ਲੁਕੋ ਲਯਾ
ਪੀਲੀ ਕੱਚ ਦੀਆ ਚੂੜੀਆਂ ਚੜਾ ਲੀਯਾ
ਮੈਨੂ ਪਰੀਆਂ ਦੇ ਵਂਗਾ ਰਖ ਲੈ
ਦੂਰ ਲ ਜਾ ਕਿੱਤੇ ਬਾਂਹ ਫਡ ਕੇ
ਵੇ ਮੈਂ ਨੀਂਦਰਾਂ ਗਵਾਈਆ ਸੋਹਣਿਆਂ
ਤੇਰੇ ਮੁਖ ਦਾ ਦੀਦਾਰ ਕਰਕੇ
ਵੇ ਮੈਂ ਨੀਂਦਰਾਂ ਗਵਾਈਆ ਸੋਹਣਿਆਂ
ਤੇਰੇ ਮੁਖ ਦਾ ਦੀਦਾਰ ਕਰਕੇ
ਓ ਸੁਣ ਹਾੜ ਦੇ ਮਹੀਨੇ ਜੱਮੀਏ
ਲੱਗੇ ਮਾਘ ਦੀ ਤ੍ਰੇਲ ਵਰਗੀ
ਓ ਸੁਣ ਹਾੜ ਦੇ ਮਹੀਨੇ ਜੱਮੀਏ
ਨੀ ਲੱਗੇ ਮਾਘ ਦੀ ਤ੍ਰੇਲ ਵਰਗੀ

Curiosidades sobre la música Lagge Magh Trail Wargi del Diljit Dosanjh

¿Quién compuso la canción “Lagge Magh Trail Wargi” de Diljit Dosanjh?
La canción “Lagge Magh Trail Wargi” de Diljit Dosanjh fue compuesta por Raj Ranjodh, Tru-Skool.

Músicas más populares de Diljit Dosanjh

Otros artistas de Film score