Reshmi Rumal
ਕੁੜੀ ਹੱਸਦਿਆਂ ਅੱਖਾਂ ਵਾਲੀ ਸੀ
ਓਹਦੀ ਤੋਰ ਪੈਰਾਂ ਤੌ ਕਾਹਲੀ ਸੀ
ਕੁੜੀ ਹੱਸਦਿਆਂ ਅੱਖਾਂ ਵਾਲੀ ਸੀ
ਓਹਦੀ ਤੋਰ ਪੈਰਾਂ ਤੌ ਕਾਹਲੀ ਸੀ
ਕੀਤੋ ਧੋਖਾ ਖਾ ਲਿਆ ਏ
ਦੇਖਿਆ ਨੀ ਜਾਂਦਾ ਹਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ
ਕੱਲੀ ਬੈਠ ਕੰਟੀਨਾਂ ਤੇ
ਪੜ੍ਹਦੀ ਹੁੰਦੀ ਸੀ ਹੀਰ ਸੀ ਓ
ਹੁਣ ਆਪੇ ਕਹਿ ਦੁ ਸੱਚਾ ਸੀ
ਪਹਿਲਾਂ ਲੋਹੇ ਉੱਤੇ ਲਕੀਰ ਸੀ ਓ
ਹੁਣ ਆਪੇ ਕਹਿ ਦੁ ਸੱਚਾ ਸੀ
ਪਹਿਲਾਂ ਲੋਹੇ ਉੱਤੇ ਲਕੀਰ ਸੀ ਓ
ਕਹੀਆਂ ਦੀ ਤਕਦੀਰ ਸੀ ਓ
ਪੂਰੀ ਕਰ ਨਾ ਸਕੀ ਤਕਦੀਰ ਸੀ ਓ
ਖੋਰੇ ਕੇਹੜਾ ਤੋੜ ਗਿਆ
ਹਾਏ ਜ਼ੁਲਫ਼ਾਂ ਦਾ ਜਾਲ ਓਹਦਾ
ਜਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ
ਦਿਲ ਭਰ ਭਰ ਆਉਂਦਾ ਏ
ਦੇਖਿਆ ਨੀ ਜਾਂਦਾ ਹਾਲ ਓਹਦਾ
ਹਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹੰਝੂਆਂ ਦਾ ਹਿਸਾਬ ਕਰੇ
ਕੋਲੋਂ ਲੰਘ ਦੀ ਨੀ ਨੀਵੀ ਚੱਕ ਦੀ ਨੀ
ਜਦ ਵੀ ਕਾਲਜ ਆਉਂਦੀ ਆ
ਸਾਰੇ ਦੇਖਣ ਅੱਜ ਕੱਲ ਓ
ਸੂਟ ਵੀ ਫੀਕੇ ਪਾਉਂਦੀ ਆ
ਸਾਰੇ ਦੇਖਣ ਅੱਜ ਕੱਲ ਓ
ਸੂਟ ਵੀ ਫੀਕੇ ਪਾਉਂਦੀ ਆ
ਨਾ ਹੱਥ ਵਿਚ ਗੁੱਤ ਘੁਮਾਉਂਦੀ ਆ
ਨਾ ਹੋਰਾਂ ਨੂੰ ਤੜਫਾਉਂਦੀ ਆ
ਕੇਹੜਾ ਦਿਸਣੋ ਰਹਿ ਗਿਆ ਏ
ਸੀ ਨਖਰਾ ਕਮਲਾ ਓਹਦਾ
ਕਮਲਾ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ
ਦਿਲ ਭਰ ਭਰ ਆਉਂਦਾ ਏ
ਦੇਖਿਆ ਨੀ ਜਾਂਦਾ ਹਾਲ ਓਹਦਾ
ਹਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ
ਚੰਗਾ ਭਲਾ ਮੱਟਕਾਉਂਦੀ ਸੀ
ਕਿਉਂ ਰਾਹ ਪਾਇਆ ਖੁਰਨੇ ਨੂੰ
ਅਰਜਨ ਦੀ ਉਮਰ ਵੀ ਲੱਗ ਜਾਵੇ
ਰੱਬ ਕਰਕੇ ਓਹਦੇ ਸੂਰਮੇ ਨੂੰ
ਅਰਜਨ ਦੀ ਉਮਰ ਵੀ ਲੱਗ ਜਾਵੇ
ਰੱਬ ਕਰਕੇ ਓਹਦੇ ਸੂਰਮੇ ਨੂੰ
ਹਜੇ ਕਿ ਉਮਰ ਹੈ ਝੁਰਨੇ ਨੂੰ
ਖੁਸ਼ੀਆਂ ਖੜੀਆਂ ਨੇ ਮੁੜਨੇ ਨੂੰ
ਸੁੱਖੀ ਸਾਂਦੀ ਟੱਪ ਜਾਵੇ
ਆਹਾ ਉੱਨੀ ਜਾ ਸਾਲ ਓਹਦਾ
ਸਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ
ਹੰਝੂਆਂ ਦਾ ਹਿਸਾਬ ਕਰੇ
ਹਾਏ ਰੇਸ਼ਮੀ ਰੁਮਾਲ ਓਹਦਾ
ਰੁਮਾਲ ਓਹਦਾ