Phull Gende Da
ਮੇਰੇ ਜਿਗਰ ਦਿਆ ਸਰਦਾਰਾ
ਫੁੱਲ ਗੇਂਦੇ ਦਾ ਬਾਗੀਂ ਉਗਾਉਣਾ
ਤੇਰੀ ਪੱਗੜੀ ਦੇ ਲੜ ਦੀ ਕੰਨੀ ਤੇ
ਉਹਨੂੰ ਕਲਗੀ ਦੇ ਵਾਂਗੂ ਸਜਾਉਣਾ
ਤੇਰੀ ਕਲਗੀ ਨੂੰ ਚੁੰਮਣਾ ਵੇ ਮੋਰਾ
ਤੈਨੂੰ ਦਿਲ ਦੇ ਪਲੰਘ ਤੇ ਬਿਠਾਉਣਾ
ਦੀਪ ਹੰਝੂਆਂ ਦੇ ਰੋਸ਼ਨ ਕਰਾਂਗੇ
ਵੇ ਤੂੰ ਸਾਡੀਆਂ ਬਰੂਹਾਂ ਤੇ ਆਉਣਾ
ਮੇਰੇ ਜਿਗਰ ਦਿਆ ਮਾਲੀਆ ਵੇ
ਫੁੱਲ ਗੇਂਦੇ ਦਾ ਬਾਗੀਂ ਉਗਾਉਣਾ
ਮੈਨੂੰ ਰਾਣੀ ਬਣਾਵੀ ਸਰਦਾਰਾ ਵੇ
ਮੇਰੀ ਅੰਮੜੀ ਨੂੰ ਛੱਡ ਕੇ ਮੈਂ ਆਉਣਾ
ਮੇਰੀ ਅੰਮੜੀ ਨੂੰ ਛੱਡ ਕੇ ਮੈਂ ਆਉਣਾ
ਮੇਰੇ ਜਿਗਰ ਦਿਆ ਰਾਣੀਏ ਨੀ
ਸੋਹਣਾਂ ਚੰਦਨ ਦਾ ਚਰਖ਼ਾ ਬਣਾਉਣਾ
ਲੈ ਕੇ ਪਰੀਆਂ ਦੇ ਦੇਸੋਂ ਜਾਮਨੂੰ ਮੈਂ
ਤੇਰਾ ਜਾਮੁਣੀ ਦੁਪੱਟਾ ਰੰਗਵਾਉਣਾ
ਮੇਰੀ ਪੱਗ ਨੂੰ ਰੰਗਾਈ ਸੂਰਜਾਂ ਤੌ
ਫੁੱਲ ਗੇਂਦੇ ਦਾ ਜੀਹਦੇ ਤੇ ਤੂੰ ਲਾਉਣਾਂ
ਲੈ ਕੇ ਰਾਤਾਂ ਤੌ ਸ਼ਾਹ ਕਾਲੇ ਰੰਗ ਮੈਂ
ਤੇਰੇ ਨੈਣਾਂ ਚ ਕਜਲਾ ਮੈਂ ਪਾਉਣਾ
ਮੇਰੇ ਜਿਗਰ ਦਿਆ ਰਾਣੀਏ ਨੀ
ਸੋਹਣਾਂ ਚੰਦਨ ਦਾ ਚਰਖ਼ਾ ਬਣਾਉਣਾ
ਮਹਾਰਾਣੀ ਬਣਾਉ ਰਾਣੀਏ ਨੀ
ਤੇਰੀ ਅੰਮੜੀ ਨੂੰ ਛੱਡ ਕੇ ਤੂੰ ਆਉਣਾ
ਤੇਰੀ ਅੰਮੜੀ ਨੂੰ ਛੱਡ ਕੇ ਤੂੰ ਆਉਣਾ
ਮੇਰੇ ਜਿਗਰ ਦਿਆ ਸਰਦਾਰਾ
ਆਪਾਂ ਚਿੜੀਆਂ ਨੂੰ ਵੇਹੜੇ ਬੁਲਾਉਣਾ
ਜਿੱਥੇ ਨਿੱਮ ਦੀਆਂ ਮਿਠੀਆਂ ਨੇ ਛਾਵਾਂ
ਓਥੇ ਤਲੀਆਂ ਤੇ ਚੋਗ ਚੁਗਾਉਣਾ
ਨਾਲੇ ਦੱਸਾਂਗੇ ਗੱਲਾਂ ਜੋ ਅਣ ਦੱਸੀਆਂ
ਇਹਨਾਂ ਮੁੜਕੇ ਨਾ ਮੁੜ ਫੇਰਾ ਪਾਉਣਾ
ਧੀਆਂ ਚਿੜੀਆਂ ਨੇ ਲੇਖ ਲਿਖਾਏ
ਕਿੱਥੇ ਜੰਮੀਆਂ ਤੇ ਕਿੱਥੇ ਇਹਨਾਂ ਆਉਣਾ
ਮੇਰੇ ਜਿਗਰ ਦਿਆ ਮਾਲੀਆ ਵੇ
ਫੁੱਲ ਗੇਂਦੇ ਦਾ ਬਾਗੀਂ ਉਗਾਉਣਾ
ਮੈਨੂੰ ਰਾਣੀ ਬਣਾਵੀ ਸਰਦਾਰਾ ਵੇ
ਮੇਰੀ ਅੰਮੜੀ ਨੂੰ ਛੱਡ ਕੇ ਮੈਂ ਆਉਣਾ
ਮੇਰੀ ਅੰਮੜੀ ਨੂੰ ਛੱਡ ਕੇ ਮੈਂ ਆਉਣਾ