Satnam Waheguru

Gurnazar, Gaurav Dev

ਸਭ ਕੁਜ ਦੇਣ ਵਾਲਾ ਵੀ ਓਹੀ
ਸਭ ਕੁਜ ਖੋਹਣ ਵਾਲਾ ਵੀ ਉਹ
ਜਿਹਦੀ ਰਜ਼ਾ ਚ ਦੁਨੀਆ ਹੈ ਰਾਜ਼ੀ
ਦੁਨੀਆ ਚਲਾਉਣ ਵਾਲਾ ਵੀ ਉਹ
ਜਿਹੜੀ ਵਗਦੀ ਤੋਂ ਸਾਹਾਂ ਲਈ ਐ
ਹਵਾ ਵਗਾਉਣ ਵਾਲਾ ਵੀ ਉਹ
ਦਿਨ ਢਲਦੇ ਨੇਂ ਓਹਦੇ ਹੁਕਮ ਤੇ
ਦਿਨ ਚੜ੍ਹਾਉਣ ਵਾਲਾ ਵੀ ਉਹ

ਸਭ ਕੁਜ ਦੇਣ ਵਾਲਾ ਵੀ ਓਹੀ
ਸਭ ਕੁਜ ਖੋਹਣ ਵਾਲਾ ਵੀ ਉਹ
ਜਿਹਦੀ ਰਜ਼ਾ ਚ ਦੁਨੀਆ ਹੈ ਰਾਜ਼ੀ
ਦੁਨੀਆ ਚਲਾਉਣ ਵਾਲਾ ਵੀ ਉਹ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ

ਬਕਸ਼ੀ ਜਿਹਨੇ ਜ਼ਿੰਦਗੀ
ਸਦਾ ਰੱਬ ਦਾ ਨਾਮ ਹੀ ਜਪਿਯੋ
ਮਾੜਾ ਹੋ ਤਾਂ ਮੇਹਨਤ ਕਰਿਯੋ
ਚੰਗਾ ਹੋ ਤਾਂ ਹੰਕਾਂਰ ਨਾ ਕਰੀਓ
ਉਡ ਦੀ ਪਤੰਗ ਦੀ ਡੋਰ ਓਂਦੇ ਹੱਥੀਂ
ਖਿੱਚ ਕੇ ਲੌਹਣ ਵਾਲਾ ਵੀ ਉਹ
ਜੇ ਲੱਥ ਦੀ ਤਾ ਪੈਜੇ ਨਿਗਾਹ
ਢਿਲ ਦੇ ਚੜ੍ਹਾਉਣ ਵਾਲਾ ਵੀ ਉਹ
ਸਭ ਕੁਜ ਦੇਣ ਵਾਲਾ ਵੀ ਓਹੀ
ਸਭ ਕੁਜ ਖੋਹਣ ਵਾਲਾ ਵੀ ਉਹ
ਜਿਹਦੀ ਰਜ਼ਾ ਚ ਦੁਨੀਆ ਹੈ ਰਾਜ਼ੀ
ਦੁਨੀਆ ਚਲਾਉਣ ਵਾਲਾ ਵੀ ਉਹ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ

ਸ਼ੁਕਰ ਕਰਾਂ ਮੈਂ ਹਰ ਪਲ ਦਾਤਾ ਤੇਰੀ ਦਿੱਤੀ ਦਾਤ ਦਾ
ਜਿਨੀ ਵੀ ਤੂੰ ਬਕਸ਼ੀ ਸਾਨੂੰ ਦਾਤਾ ਉਸ ਔਕਾਤ ਦਾ
ਸ਼ੁਕਰ ਕਰਾਂ ਹਰ ਚੜ੍ਹਦੇ ਦਿਨ ਦਾ ਹਰ ਇਕ ਢਲਦੀ ਰਾਤ ਦਾ
ਸ਼ੁਕਰ ਕਰਾਂ ਮੈਂ ਹਰ ਪਲ ਦਾਤਾ ਤੇਰੀ ਦਿੱਤੀ ਦਾਤ ਦਾ
ਸ਼ੁਕਰ ਕਰਾਂ ਮੈਂ ਹਰ ਪਲ ਦਾਤਾ ਤੇਰੇ ਦਿੱਤੇ ਸਾਹਾਂ ਦਾ
ਜਿਹਨਾਂ ਰੂਹਾਂ ਵਿਚ ਤੂੰ ਵਸਦਾ ਸਾਨੂੰ ਦਿੱਤੀਆਂ ਮਾਵਾਂ ਦਾ
ਸ਼ੁਕਰ ਕਰਾਂ ਸਿਰ ਉੱਤੇ ਛੱਤ ਦਾ ਸਾਨੂੰ ਦਿੱਤੀਆਂ ਛਾਵਾਂ ਦਾ
ਸ਼ੁਕਰ ਕਰਾਂ ਮੈਂ ਹਰ ਪਲ ਦਾਤਾ ਤੇਰੇ ਦਿੱਤੇ ਸਾਹਾਂ
ਇਹੀ ਕਰਾਂ ਅਰਦਾਸ ਮੈਂ ਦਾਤਾ ਇੰਨੇ ਜੋਗਾ ਰੱਖੀਂ ਤੂੰ
ਹੱਥ ਨਾ ਅੱਡੀਏ ਕਿਸੇ ਦੇ ਮੂਹਰੇ ਵੰਡਣ ਜੋਗਾ ਰੱਖੀਂ ਤੂੰ
ਮਾਂ ਦੀ ਅੱਖੀਆਂ ਦੇ ਹਾਏ ਸਾਰੇ ਸੁਪਨੇ ਪੂਰੇ ਕਰ ਸਕੀਏ
ਮਾਂ ਦੀ ਝੋਲੀ ਦੇ ਸਾਰੇ ਦੁੱਖ ਚੰਡਣ ਜੋਗਾ ਰੱਖੀਂ ਤੂੰ
ਨਜ਼ਰ ਦੀ ਕੀ ਔਕਾਤ ਜੋ ਗਾਵੇ
ਗਵਾਉਣ ਵਾਲਾ ਵੀ ਓਹੀ
ਸਭ ਕੁਜ ਦੇਣ ਵਾਲਾ ਵੀ ਓਹੀ
ਸਭ ਕੁਜ ਖੋਹਣ ਵਾਲਾ ਵੀ ਉਹ
ਜਿਹਦੀ ਰਜ਼ਾ ਚ ਦੁਨੀਆ ਹੈ ਰਾਜ਼ੀ
ਦੁਨੀਆ ਚਲਾਉਣ ਵਾਲਾ ਵੀ ਉਹ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ
ਸਤਿਨਾਮੁ ਸਤਿਨਾਮੁ ਵਾਹਿਗੁਰੂ

Curiosidades sobre la música Satnam Waheguru del गुरनाज़र

¿Quién compuso la canción “Satnam Waheguru” de गुरनाज़र?
La canción “Satnam Waheguru” de गुरनाज़र fue compuesta por Gurnazar, Gaurav Dev.

Músicas más populares de गुरनाज़र

Otros artistas de Film score